ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਮਾਰਚ 2020 ਵਿੱਚ ਆਪਣਾ ਆਖਰੀ ਟੀ-20 ਮੈਚ ਖੇਡਿਆ ਸੀ। ਉਨ੍ਹਾਂ ਨੇ ਸਾਲ 2007 ਵਿੱਚ ਸੀਮਤ ਓਵਰਾਂ ਦੇ ਕ੍ਰਿਕਟ ਵਿੱਚ ਡੈਬਿਊ ਕੀਤਾ ਸੀ। 78 ਮੈਚਾਂ ਦੇ ਆਪਣੇ ਕਰੀਅਰ ਵਿੱਚ ਉਨ੍ਹਾਂ ਨੇ ਕੁੱਲ 1758 ਦੌੜਾਂ ਬਣਾਈਆਂ।
ਤਮੀਮ ਇਸ ਸਾਲ ਜਨਵਰੀ ਵਿੱਚ ਇਸੇ ਫਾਰਮੈਟ ਤੋਂ ਬਰੇਕ ਲੈ ਚੁੱਕੇ ਹਨ। ਉਨ੍ਹਾਂ ਨੇ ਉਸ ਸਮੇਂ ਕਿਹਾ ਸੀ ਕਿ ਮੈਂ ਟੀ-20 ਇੰਟਰਨੈਸ਼ਨਲ ਤੋਂ 6 ਮਹੀਨੇ ਦਾ ਬਰੇਕ ਲੈਣ ਜਾ ਰਿਹਾ ਹਾਂ। ਮੇਰਾ ਪੂਰਾ ਧਿਆਨ ਟੈਸਟ ਅਤੇ ਵਨਡੇ ਮੈਚਾਂ ਉੱਤੇ ਹੋਵੇਗਾ।
ਤਮੀਮ ਵੈਸਟਇੰਡੀਜ਼ ਦੇ ਖਿਲਾਫ਼ ਵਨਡੇ ਸੀਰੀਜ਼ ਵਿੱਚ ਪਲੇਅਰ ਆਫ਼ ਦਿ ਟੂਰਨਾਮੈਂਟ ਚੁਣੇ ਗਏ ਸਨ। ਉਨ੍ਹਾਂ ਨੇ ਤਿੰਨ ਮੁਕਾਬਲਿਆਂ ਵਿੱਚ 117 ਦੌੜਾਂ ਬਣਾਈਆਂ। ਇਸ ਵਿੱਚ ਇੱਕ ਫਿਫਟੀ ਵੀ ਸ਼ਾਮਿਲ ਹੈ।
15 ਸਾਲਾਂ ਦੇ ਕੈਰੀਅਰ ਦਾ ਅੰਤ, ਇਹਨਾਂ ਵਨਡੇ ਅਤੇ ਟੈਸਟ ਕ੍ਰਿਕਟ ਖੇਡਦੇ ਰਹਿਣਗੇ।