ਜਦੋਂ ਵੀ ਸਲਮਾਨ ਘਰੋਂ ਬਾਹਰ ਜਾਂਦੇ ਨੇ, ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੀ ਚਿੰਤਾ ਸਤਾਉਣ ਲੱਗਦੀ ਹੈ, ਕਿਉਂਕਿ ਸਲਮਾਨ ਖ਼ਾਨ ਨੂੰ ਧਮਕੀਆਂ ਕਾਫ਼ੀ ਜ਼ਿਆਦਾ ਮਿਲਣ ਲੱਗੀਆਂ ਨੇ ਅਤੇ ਹੁਣ ਤਾਂ ਮੇਲ ਰਾਹੀਂ ਵੀ ਧਮਕੀਆਂ ਆ ਰਹੀਆਂ ਨੇ।
ਸਲਮਾਨ ਖ਼ਾਨ ਦੇ ਮੈਨੇਜਰ ਜਾਰਡੀ ਪਟੇਲ ਨੂੰ 19 ਮਾਰਚ ਨੂੰ ਇੱਕ ਈਮੇਲ ਮਿਲਿਆ। ਉਸ ਈਮੇਲ ਵਿੱਚ ਲਿਖਿਆ ਸੀ, 'ਤੇਰੇ ਬੌਸ ਸਲਮਾਨ ਨੂੰ ਗੋਲਡੀ ਬਰਾੜ ਨਾਲ ਗੱਲ ਕਰਨੀ ਹੈ। ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਤਾਂ ਸਲਮਾਨ ਨੇ ਦੇਖ ਹੀ ਲਿਆ ਹੋਣਾ। ਜੇ ਨਹੀਂ ਦੇਖਿਆ ਤਾਂ ਉਸਨੂੰ ਕਹਿ ਦੇਣਾ ਕਿ ਇੰਟਰਵਿਊ ਜ਼ਰੂਰ ਦੇਖ ਲਵੇ।'
ਸਲਮਾਨ ਖਾਨ ਨੂੰ ਧਮਕੀ ਦੇਣ ਦੇ ਮਾਮਲੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਰੋਹਿਤ ਗਰਗ ਖਿਲਾਫ਼ IPC ਦੀਆਂ ਧਾਰਾਵਾਂ 506 (2), 120 (ਬੀ) ਅਤੇ 34 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
19 ਮਾਰਚ ਨੂੰ ਸਲਮਾਨ ਖ਼ਾਨ ਨੂੰ ਲਾਰੈਂਸ ਬਿਸ਼ਨੋਈ ਗਿਰੋਹ ਵੱਲੋਂ ਈਮੇਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਧਮਕੀ ਮਿਲਣ ਤੋਂ ਬਾਅਦ ਸਲਮਾਨ ਦੇ ਘਰ ਬਾਹਰ ਪੁਲਿਸ ਦੀ ਇੱਕ ਪੂਰੀ ਟੁਕੜੀ ਤਾਇਨਾਤ ਕੀਤੀ ਗਈ ਹੈ।