ਭਾਵੇਂ ਮੈਂ ਟੀ-20 ਤੇ ਵਨਡੇ ਵਿੱਚ ਸੈਂਕੜਾ ਲਾ ਚੁੱਕਾ ਸਾਂ, ਪਰ ਟੈਸਟ ਮੈਚ ਵਿੱਚ ਸੈਂਕੜਾ ਲਾਉਣ ਮਗਰੋਂ ਹੁਣ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ।
ਵਿਰਾਟ ਨੇ ਇੱਕ ਪੌਡਕਾਸਟ ਵਿੱਚ ਦੱਸਿਆ ਕਿ ਸਾਲ 2013 ਵਿੱਚ ਮੈਨੂੰ ਜ਼ਿੰਬਾਬਵੇ ਦੌਰੇ ਲਈ ਭਾਰਤੀ ਟੀਮ ਦੀ ਕਪਤਾਨੀ ਮਿਲੀ ਸੀ। ਇਸ ਤੋਂ ਬਾਅਦ ਮੈਨੂੰ ਐਡ ਕਰਨ ਦੇ ਆਫਰ ਆਉਣ ਲੱਗ ਪਏ। ਮੇਰੇ ਮੈਨੇਜਰ ਨੇ ਦੱਸਿਆ ਕਿ ਮੇਰਾ ਸ਼ੂਟ ਅਨੁਸ਼ਕਾ ਨਾਲ ਹੋਣ ਵਾਲਾ ਹੈ।
ਕੋਹਲੀ ਨੇ ਦੱਸਿਆ ਕਿ ਉਹ ਟੈਸਟ ਕ੍ਰਿਕਟ ਨੂੰ ਬਹੁਤ ਜ਼ਿਆਦਾ ਸਤਿਕਾਰ ਦਿੰਦੇ ਹਨ। ਇਸ ਲਈ ਹੁਣ ਟੈਸਟ ਮੈਚ 'ਚ ਸੈਂਕੜਾ ਲਾਉਣ ਤੋਂ ਬਾਅਦ ਸੈਂਕੜੇ ਦਾ ਅਸਲੀ ਸੋਕਾ ਖ਼ਤਮ ਹੋ ਗਿਆ ਹੈ। ਨਾਲ ਹੀ ਵਿਰਾਟ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਵੀ ਗੱਲ ਕੀਤੀ।
ਭਾਰਤੀ ਕ੍ਰਿਕਟ ਟੀਮ ਦੇ ਸਟਾਰ ਕ੍ਰਿਕੇਟਰ ਵਿਰਾਟ ਕੋਹਲੀ ਨੇ ਮੰਗਲਵਾਰ ਨੂੰ ਏਬੀ ਡਿਵਿਲੀਅਰਸ ਨਾਲ YouTube ਉੱਤੇ 'ਦ 360 ਸ਼ੋਅ' ਲਈ ਲਾਈਵ ਸੈਸ਼ਨ ਕੀਤਾ। ਇਸ ਦੌਰਾਨ ਏਬੀ ਅਤੇ ਕੋਹਲੀ ਵਿਚਕਾਰ ਕਈ ਘਟਨਾਵਾਂ ਬਾਰੇ ਗੱਲਬਾਤ ਹੋਈ।