ਇੰਡੀਆ ਟੁਡੇ ਦੀਆਂ ਰਿਪੋਰਟਾਂ ਮੁਤਾਬਕ ਅਵੰਤਿਕਾ ਨੂੰ ਆਪਣੀ ਜ਼ਿੰਦਗੀ ਵਿੱਚ ਦੁਬਾਰਾ ਪਿਆਰ ਮਿਲ ਗਿਆ ਹੈ ਅਤੇ ਉਹ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹੈ।
ਅਵੰਤਿਕਾ ਤੇ ਇਮਰਾਨ ਦੇ ਤਲਾਕ ਦੀ ਖ਼ਬਰ ਆਉਣ ਮਗਰੋਂ ਉਨ੍ਹਾਂ ਦੇ ਲੋਕ ਸੋਸ਼ਲ ਮੀਡੀਆ 'ਤੇ ਭਰਵਾਂ ਪ੍ਰਤੀਕਰਮ ਦੇ ਰਹੇ ਹਨ।
ਗਾਣੇ ਦੇ ਵੀਡੀਓ ਵਿੱਚ ਲਿਖਿਆ ਹੈ- ‘ਉਹ ਤਲਾਕ ਉਸ ਲਈ ਸਭ ਤੋਂ ਵਧੀਆ ਗੱਲ ਸੀ।’ ਇਸ ‘ਤੇ ਅਵੰਤਿਕਾ ਨੇ ਕਲਿੱਪ ਸਾਂਝਾ ਕਰਦਿਆਂ ਲਿਖਿਆ- ‘ਸਿਰਫ਼ ਉਨ੍ਹਾਂ ਲਈ ਹੀ ਨਹੀਂ।’
ਐਕਟਰ ਇਮਰਾਨ ਖ਼ਾਨ ਦੀ ਪਤਨੀ ਅਵੰਤਿਕਾ ਮਲਿਕ ਨੇ 22 ਮਾਰਚ ਨੂੰ ਸੋਸ਼ਲ ਮੀਡੀਆ 'ਤੇ ਇੱਕ ਰਹੱਸਮਈ ਪੋਸਟ ਸਾਂਝੀ ਕੀਤੀ, ਜਿਸ ਤੋਂ ਬਾਅਦ ਲੋਕਾਂ ਵਿੱਚ ਜੋੜੇ ਦੇ ਤਲਾਕ ਦੀਆਂ ਅਟਕਲਾਂ ਲੱਗਣ ਲੱਗੀਆਂ ਹਨ।