ਅਨੁਭਵ ਸਿਨਹਾ ਨੇ ਇਹ ਵੀ ਕਿਹਾ ਸੀ ਕਿ ਰਾ.ਵਨ ਨੇ ਸਿਰਫ਼ ਭਾਰਤ ਵਿੱਚ 130 ਕਰੋੜ ਰੁਪਏ ਕਮਾਏ ਸਨ। ਫਿਰ ਇਹ ਫ਼ਿਲਮ ਕਿਵੇਂ ਫ਼ਲੌਪ ਹੋਈ?
ਅਨੁਭਵ ਨੇ ਅੱਗੇ ਕਿਹਾ, ‘ਸ਼ਾਹਰੁਖ ਨੇ ਰ.ਵਨ ਲਈ ਆਪਣਾ ਸਭ ਕੁਝ ਲਾ ਦਿੱਤਾ ਸੀ। ਸ਼ਾਇਦ ਉਨ੍ਹਾਂ ਨੂੰ ਇਸ ਫ਼ਿਲਮ ਦੇ ਹਿੱਟ ਜਾਂ ਫ਼ਲੌਪ ਹੋਣ ਨਾਲ ਸਭ ਤੋਂ ਜ਼ਿਆਦਾ ਫ਼ਰਕ ਪੈਣ ਵਾਲਾ ਸੀ।’
ਅਨੁਭਵ ਸਿਨਹਾ ਨੇ Connect FM Canada ਨਾਲ ਗੱਲਬਾਤ ਕਰਦਿਆਂ ਕਿਹਾ, 'ਰਾ.ਵਨ ਨੂੰ ਰਿਲੀਜ਼ ਹੋਏ 12 ਸਾਲ ਹੋ ਚੁੱਕੇ ਹਨ। ਫ਼ਿਲਮ ਦੇ ਰਿਲੀਜ਼ ਹੁੰਦੇ ਹੀ ਲੋਕਾਂ ਨੇ ਇਸਨੂੰ ਫ਼ਲੌਪ ਦੱਸਣਾ ਸ਼ੁਰੂ ਕਰ ਦਿੱਤਾ ਸੀ।'
ਡਾਇਰੈਕਟਰ ਅਨੁਭਵ ਸਿਨਹਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਭੀੜ’ ਨੂੰ ਲੈ ਕੇ ਕਾਫ਼ੀ ਸੁਰਖੀਆਂ ਵਿੱਚ ਹਨ। ਫ਼ਿਲਮ ਦੇ ਪ੍ਰਮੋਸ਼ਨ ਦੌਰਾਨ ਉਨ੍ਹਾਂ ਨੇ ਸ਼ਾਹਰੁਖ ਖ਼ਾਨ ਦੀ 2011 ਵਿੱਚ ਰਿਲੀਜ਼ ਹੋਈ ਫ਼ਿਲਮ ਰਾ.ਵਨ ਦਾ ਜ਼ਿਕਰ ਕੀਤਾ।