ਡਰਾਈਵਰ ਨੇ ਡਿਜੀਟਲ ਲੌਕਰ ਤੋਂ 40 ਲੱਖ ਰੁਪਏ ਚੋਰੀ ਕੀਤੇ

ਮੀਡੀਆ ਰਿਪੋਰਟਾਂ ਮੁਤਾਬਕ, ਅਗਮ ਕੁਮਾਰ ਨਿਗਮ ਐਤਵਾਰ ਨੂੰ ਵਰਸੋਵਾ ਇਲਾਕੇ ਵਿੱਚ ਨਿਕਿਤਾ ਦੇ ਘਰ ਲੰਚ 'ਤੇ ਗਏ ਸਨ। ਕੁਝ ਦੇਰ ਬਾਅਦ ਜਦੋਂ ਉਹ ਵਾਪਸ ਮੁੜੇ ਤਾਂ ਉਨ੍ਹਾਂ ਨੇ ਆਪਣੀ ਧੀ ਨੂੰ ਫੋਨ 'ਤੇ ਸੂਚਿਤ ਕੀਤਾ ਕਿ ਲੱਕੜ ਦੀ ਅਲਮਾਰੀ ਵਿੱਚ ਰੱਖੇ ਡਿਜੀਟਲ ਲੌਕਰ ਵਿੱਚੋਂ 40 ਲੱਖ ਰੁਪਏ ਗਾਇਬ ਹਨ।

ਕੁਝ ਦਿਨ ਪਹਿਲਾਂ ਕੰਮ ਤੋਂ ਕੱਢਿਆ ਗਿਆ ਸੀ ਡਰਾਈਵਰ

ਸੋਨੂੰ ਨਿਗਮ ਦੀ ਛੋਟੀ ਭੈਣ ਨਿਕਿਤਾ ਦੇ ਮੁਤਾਬਿਕ, ਉਨ੍ਹਾਂ ਦੇ ਪਿਤਾ ਕੋਲ ਲਗਭਗ 8 ਮਹੀਨਿਆਂ ਤੋਂ ਰੇਹਾਨ ਨਾਂ ਦਾ ਇੱਕ ਡਰਾਈਵਰ ਸੀ। ਕਾਫ਼ੀ ਸਮੇਂ ਤੋਂ ਉਸ ਦੇ ਕੰਮ ਨੂੰ ਲੈ ਕੇ ਸ਼ਿਕਾਇਤਾਂ ਸਨ।

19 ਤੇ 20 ਮਾਰਚ ਨੂੰ ਹੋਈ ਚੋਰੀ

ਮੀਡੀਆ ਰਿਪੋਰਟਾਂ ਮੁਤਾਬਕ, ਇੱਕ ਪੁਲਿਸ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਗਾਇਕ ਸੋਨੂੰ ਨਿਗਮ ਦੇ ਪਿਤਾ ਨੇ ਆਪਣੇ ਪੁਰਾਣੇ ਡਰਾਈਵਰ ਉੱਤੇ ਘਰ ਤੋਂ 72 ਲੱਖ ਰੁਪਏ ਚੋਰੀ ਕਰਨ ਦਾ ਮਾਮਲਾ ਦਰਜ ਕਰਵਾਇਆ ਹੈ।

ਸੋਨੂੰ ਨਿਗਮ ਦੇ ਪਿਤਾ ਦੇ ਘਰੋਂ ਲੱਖਾਂ ਦੀ ਚੋਰੀ

ਮਾਮਲੇ ਵਿੱਚ ਪੁਰਾਣਾ ਡਰਾਈਵਰ ਰੇਹਾਨ ਗ੍ਰਿਫਤਾਰ ਹੋਇਆ ਹੈ, ਕੁਝ ਦਿਨ ਪਹਿਲਾਂ ਉਸਨੂੰ ਕੰਮ ਤੋਂ ਕੱਢ ਦਿੱਤਾ ਗਿਆ ਸੀ।

Next Story