ਅਨੁਸ਼ਕਾ ਦੇ ਪ੍ਰਸ਼ੰਸਕ ਇਨ੍ਹਾਂ ਦੋਨਾਂ ਦੀ ਜੋੜੀ ਦੀ ਤਾਰੀਫ਼ ਕਰਨ ਤੋਂ ਥੱਕ ਨਹੀਂ ਰਹੇ। ਇਸ ਵੀਡੀਓ ‘ਤੇ ਇੱਕ ਯੂਜ਼ਰ ਨੇ ਟਿੱਪਣੀ ਕਰਦੇ ਹੋਏ ਲਿਖਿਆ, ‘ਬੈਸਟ ਐਂਡ ਕਿਊਟੈਸਟ ਕਪਲ’।
ਅਨੁਸ਼ਕਾ ਪਰਪਲ ਰੰਗ ਦੇ ਆਫ਼-ਸ਼ੋਲਡਰ ਗਾਊਨ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਹੈ। ਉੱਥੇ ਹੀ ਵਿਰਾਟ ਕਾਲੇ ਸੂਟ ਵਿੱਚ ਬੇਹੱਦ ਹੈਂਡਸਮ ਦਿਖਾਈ ਦੇ ਰਹੇ ਹਨ। ਦੋਨੋਂ ਬਾਹਾਂ ਵਿੱਚ ਬਾਹਾਂ ਪਾ ਕੇ ਪੈਪਰਾਜ਼ੀ ਲਈ ਰੋਮਾਂਟਿਕ ਪੋਜ਼ ਦਿੰਦੇ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਅਨੁਸ਼ਕਾ ਸ਼ਰਮਾ ਲੰਮੇ ਸਮੇਂ ਬਾਅਦ ਫ਼ਿਲਮ 'ਚਕਦਾ ਐਕਸਪ੍ਰੈਸ' ਰਾਹੀਂ ਵੱਡੇ ਪਰਦੇ ਉੱਤੇ ਵਾਪਸੀ ਕਰ ਰਹੀਆਂ ਹਨ। ਇਹ ਫ਼ਿਲਮ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਦੀ ਬਾਇਓਪਿਕ ਹੈ।
ਜ਼ਬਰਦਸਤ ਕੈਮਿਸਟਰੀ ਦਿਖਾਈ ਦਿੱਤੀ, ਪ੍ਰਸ਼ੰਸਕਾਂ ਨੇ ਬੈਸਟ ਕਪਲ ਦੱਸਿਆ।