ਇਸ ਤੋਂ ਇਲਾਵਾ, ਉਨ੍ਹਾਂ ਨਾਲ ਸ਼ਹਿਨਾਜ਼ ਗਿੱਲ, ਪਲਕ ਤਿਵਾੜੀ, ਰਾਘਵ ਜੁਆਇਲ ਅਤੇ ਸਿਧਾਰਥ ਨਿਗਮ ਵੀ ਮੌਜੂਦ ਸਨ। ਸਾਰਿਆਂ ਨੇ ਦੱਖਣੀ ਭਾਰਤੀ ਪਹਿਰਾਵਾ ਪਾਇਆ ਹੋਇਆ ਸੀ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਬਹੁਤ ਖੁਸ਼ ਹੋਏ।
ਸਲਮਾਨ ਖ਼ਾਨ ਦੁਆਰਾ ਬਣਾਈ ਗਈ ਇਸ ਫ਼ਿਲਮ ਵਿੱਚ ਉਨ੍ਹਾਂ ਤੋਂ ਇਲਾਵਾ ਪੂਜਾ ਹੈਗੜੇ, ਵੈਂਕਟੇਸ਼ ਦਗ਼ੁਬਾਤੀ, ਜਗਪਤੀ ਬਾਬੂ, ਭੂਮਿਕਾ ਚਾਵਲਾ, ਅਭਿਮਨਿਊ ਸਿੰਘ, ਸ਼ਹਿਨਾਜ਼ ਗਿੱਲ, ਜੱਸੀ ਗਿੱਲ, ਰਾਘਵ ਜੁਆਲ, ਸਿਧਾਰਥ ਨਿਗਮ, ਅਤੇ ਪਲਕ ਤਿਵਾੜੀ ਦਿਖਾਈ ਦੇਣਗੇ।
ਸਲਮਾਨ ਖ਼ਾਨ ਪਹਿਲੀ ਵਾਰ ਲੰਗੀ, ਕਮੀਜ਼ ਅਤੇ ਗਮਚਾ ਪਹਿਨੇ ਨਜ਼ਰ ਆ ਰਹੇ ਨੇ। ਕਾਲਾ ਚਸ਼ਮਾ ਅਤੇ ਮੱਥੇ 'ਤੇ ਟਿੱਕਾ ਲਗਾਇਆ ਹੋਇਆ, ਭਾਈਜਾਨ ਦਾ ਸਟਾਈਲ ਦੇਖਣਯੋਗ ਹੈ।
ਸਲਮਾਨ ਖਾਨ ਦੱਖਣੀ ਭਾਰਤੀ ਸ਼ੈਲੀ 'ਚ ਨਜ਼ਰ ਆਏ, ਸ਼ਹਿਨਾਜ਼ ਗਿੱਲ ਦੀ ਵੀ ਝਲਕ ਦਿਖਾਈ ਦਿੱਤੀ।