ਨਿਰਮਾਤਾ, ਕਲਾਕਾਰ ਅਤੇ ਨਿਰਦੇਸ਼ਕ ਓਮ ਰਾਊਤ ਖ਼ਿਲਾਫ਼ ਸਾਕੀਨਕਾ ਪੁਲਿਸ ਸਟੇਸ਼ਨ ਵਿੱਚ ਸੰਜੇ ਦਿਨਾਨਾਥ ਤਿਵਾੜੀ ਨੇ ਮੁੰਬਈ ਹਾਈਕੋਰਟ ਦੇ ਵਕੀਲਾਂ - ਆਸ਼ਿਸ਼ ਰਾਏ ਅਤੇ ਪੰਕਜ ਮਿਸ਼ਰਾ ਦੁਆਰਾ ਸ਼ਿਕਾਇਤ ਦਰਜ ਕਰਵਾਈ ਸੀ।
ਪ੍ਰੋਡਿਊਸਰ ਅਤੇ ਡਾਇਰੈਕਟਰ ਖ਼ਿਲਾਫ਼ ਮੁੰਬਈ ਦੇ ਇੱਕ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕੀਤੀ ਗਈ ਹੈ। ਇਹ ਸ਼ਿਕਾਇਤ ਆਪਣੇ ਆਪ ਨੂੰ ਸਨਾਤਨ ਧਰਮ ਨਾਲ ਜੋੜਿਆਂ ਵਾਲੇ ਇੱਕ ਵਿਅਕਤੀ ਨੇ ਦਰਜ ਕਰਵਾਈ ਹੈ।
ਪਿਛਲੇ ਸਾਲ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਇਆ ਸੀ, ਉਸ ਸਮੇਂ ਇਸ ਦੇ ਸੀਜੀਆਈ/ਵੀਐਫਐਕਸ ਨੂੰ ਦਰਸ਼ਕਾਂ ਅਤੇ ਆਲੋਚਕਾਂ ਦੁਆਰਾ ਕਾਫ਼ੀ ਸ਼ਿਕਾਇਤਾਂ ਮਿਲੀਆਂ ਸਨ।
ਬਿਨਾਂ ਜਨੇਊ ਵਾਲਾ ਰਾਮ, ਫਿਲਮ ਬਣਾਉਣ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਅਤੇ ਲੋਕਾਂ ਵਿੱਚ ਨਜ਼ਰ ਆਇਆ ਗੁੱਸਾ।