ਚਾਂਦੀ ਦੇ ਰੰਗ ਦੀ ਡੂੰਘੀ ਨੈਕਲਾਈਨ ਵਾਲੇ ਮਰਮੇਡ ਗਾਊਨ ਵਿੱਚ ਨਿਆਸਾ ਬਹੁਤ ਹੀ ਪਿਆਰੀ ਲੱਗ ਰਹੀ ਹੈ। ਇਸ ਤਸਵੀਰ ਨੂੰ ਵੇਖ ਕੇ ਇੱਕ ਪ੍ਰਸ਼ੰਸਕ ਨੇ ਲਿਖਿਆ ਹੈ ਕਿ ਤੁਹਾਡੀ ਸੁੰਦਰ ਮੁਸਕਾਨ ਅਤੇ ਅਜੇ ਦੇਵਗਨ ਦੀਆਂ ਨਸ਼ੇੜੀ ਅੱਖਾਂ, ਕਿਰਪਾ ਕਰਕੇ ਆਰੀਅਨ ਖਾਨ ਨਾਲ ਡੀਡਲਜੀ 2 ਵਿੱਚ ਲਾਂਚ ਕਰ ਦਿਓ।
ਕਾਜੋਲ ਨੇ ਆਪਣੀ ਧੀ ਨਿਆਸਾ ਨਾਲ ਇੱਕੋ ਸਮੇਂ 'ਚ ਸਿੰਗਲ ਫੋਟੋਆਂ ਅਤੇ ਇਕੱਠੇ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਤਸਵੀਰਾਂ 'ਚ ਮਾਂ-ਬੇਟੀ ਸਫੈਦ ਰੰਗ ਦੇ ਕੱਪੜਿਆਂ 'ਚ ਬੇਹੱਦ ਖੂਬਸੂਰਤ ਨਜ਼ਰ ਆ ਰਹੀਆਂ ਨੇ। ਜਿੱਥੇ ਕਾਜੋਲ ਆਪਣੀ ਮਸਤ ਹੱਸੀ ਨਾਲ ਦਿਲ ਜਿੱਤ ਰਹੀਆਂ ਨੇ, ਉੱਥੇ ਉਨ੍ਹਾਂ ਦੀ ਬੇਟੀ ਵੀ ਆਪਣੀ ਕਾਤਲ ਮੁਸਕਾਨ ਨਾਲ ਪ੍ਰਸ਼ੰਸਕਾਂ ਨੂੰ ਮੋਹਿਤ ਕਰ ਰਹੀ ਹੈ।
ਲਿਖਿਆ-'ਮਿਨੀ ਮੀ ਅਤੇ ਮੈਂ', ਪ੍ਰਸ਼ੰਸਕ ਆਰੀਅਨ ਖ਼ਾਨ ਨਾਲ DDLJ 2 ਦੀ ਮੰਗ ਕਰਨ ਲੱਗ ਪਏ।