ਫ਼ਿਲਮ 'ਚ ਦਿਖੇਗਾ ਸਪਾਈਡਰਮੈਨ ਦਾ ਭਾਰਤੀ ਅਵਤਾਰ

ਟਰੇਲਰ 'ਚ ਮਾਈਲਜ਼ ਮੋਰਲਜ਼ ਦੀ ਐਂਟਰੀ ਮਲਟੀਵਰਸ 'ਚ ਹੋ ਰਹੀ ਦਿਖਾਈ ਦੇ ਰਹੀ ਹੈ। 2021 'ਚ ਟੋਬੀ ਮੈਗੁਆਇਰ, ਐਂਡਰਿਊ ਗਾਰਫੀਲਡ ਅਤੇ ਟੌਮ ਹਾਲੈਂਡ ਸਪਾਈਡਰਮੈਨ ਫ਼ਿਲਮ 'ਚ ਇਕੱਠੇ ਨਜ਼ਰ ਆਏ ਸੀ। ਹੁਣ ਇਸ ਫ਼ਿਲਮ 'ਚ ਇਨ੍ਹਾਂ ਦੇ ਕਾਲਪਨਿਕ ਐਨੀਮੇਟਿਡ ਕਿਰਦਾਰ ਇਕੱਠੇ ਦੇਖਣ ਨੂੰ ਮਿਲਣਗੇ।

ਇਸ ਵਾਰ ਸਪਾਈਡਰਮੈਨ ਸਾਹਮਣੇ ਨਵੀਆਂ ਚੁਣੌਤੀਆਂ

‘ਸਪਾਈਡਰਮੈਨ: ਅਕ੍ਰਾਸ ਦ ਸਪਾਈਡਰ ਵਰਸ’ ਦੇ ਟ੍ਰੇਲਰ ਵਿੱਚ ਦਿਖਾਇਆ ਗਿਆ ਹੈ ਕਿ ਇਸ ਵਾਰ ਸਪਾਈਡਰਮੈਨ ਉੱਤੇ ਸਿਰਫ਼ ਦੁਨੀਆ ਨੂੰ ਬਚਾਉਣ ਦੀ ਜ਼ਿੰਮੇਵਾਰੀ ਹੀ ਨਹੀਂ ਹੈ, ਸਗੋਂ ਇਸ ਵਾਰ ਉਸਨੂੰ ਮਲਟੀਵਰਸ ਵਿੱਚ ਮੌਜੂਦ ਹਰੇਕ ਸਪਾਈਡਰਮੈਨ ਅਤੇ ਸਪਾਈਡਰਵੂਮੈਨ ਨੂੰ ਵੀ ਬਚਾਉਣਾ ਹੈ।

ਲੰਬੇ ਇੰਤਜ਼ਾਰ ਤੋਂ ਬਾਅਦ ਆਖ਼ਰਕਾਰ ਸਪਾਈਡਰਮੈਨ: ਅਕ੍ਰਾਸ ਦ ਸਪਾਈਡਰ ਵਰਸ ਦਾ ਟ੍ਰੇਲਰ ਰਿਲੀਜ਼

ਇਸ ਵਾਰ ਫ਼ਿਲਮ 'ਚ ਸਪਾਈਡਰਮੈਨ ਦਾ ਕਿਰਦਾਰ ਮਾਈਲਜ਼ ਮੋਰੇਲਸ ਇੱਕ ਨਵੇਂ ਅੰਦਾਜ਼ 'ਚ ਦਿਖਾਈ ਦੇਵੇਗਾ। ਇਸ ਫ਼ਿਲਮ ਨਾਲ ਹੀ ਪਹਿਲੀ ਵਾਰ ਭਾਰਤ ਦਾ ਆਪਣਾ ਸਪਾਈਡਰਮੈਨ- ਪਵਿੱਤਰ ਪ੍ਰਭਾਕਰ ਵੀ ਦਿਖਾਈ ਦੇਵੇਗਾ।

ਸਪਾਈਡਰਮੈਨ : ਅਕ੍ਰਾਸ ਦ ਸਪਾਈਡਰ ਵਰਸ ਦਾ ਟਰੇਲਰ ਰਿਲੀਜ਼

ਸਪਾਈਡਰਮੈਨ ਨੂੰ ਪਵਿੱਤਰ ਪ੍ਰਭਾਕਰ ਦਾ ਭਾਰਤੀ ਅਵਤਾਰ ਦਿੱਤਾ ਗਿਆ ਹੈ, ਮੁੰਬਈ ਦੀਆਂ ਗਲੀਆਂ 'ਚ ਝੂਲਦਾ ਨਜ਼ਰ ਆਵੇਗਾ ਸਪਾਈਡਰਮੈਨ।

Next Story