ਸੱਚਾਈ ਇਹ ਹੈ ਕਿ ਇਸ ਵੀਡੀਓ 'ਚ ਮਾਹੀ ਨੇ ਆਪਣੀ 4 ਸਾਲਾਂ ਦੀ ਬੇਟੀ ਨੂੰ ਲਾਲ ਲਿਪਸਟਿਕ ਤੇ ਆਈ ਲਾਈਨਰ ਲਗਾਇਆ ਹੋਇਆ ਹੈ

ਇਸ ਤੋਂ ਇਲਾਵਾ, ਮਾਹੀ ਇਸ ਵੀਡੀਓ 'ਚ ਲੋਕਾਂ ਨੂੰ ਮਾਸਕ ਪਹਿਨਣ ਦੀ ਅਪੀਲ ਵੀ ਕਰ ਰਹੀ ਹੈ। ਪਰ ਉਹਨਾਂ ਨੇ ਆਪਣੇ 'ਤੇ ਮਾਸਕ ਨਹੀਂ ਲਗਾਇਆ ਅਤੇ ਨਾ ਹੀ ਆਪਣੀ ਬੇਟੀ ਨੂੰ ਮਾਸਕ ਪਹਿਨਵਾਇਆ। ਇਸ ਕਾਰਨ ਉਹਨਾਂ ਨੂੰ ਲਗਾਤਾਰ ਟਰੋਲ ਕੀਤਾ ਜਾ ਰਿਹਾ ਹੈ।

ਸੋਸ਼ਲ ਮੀਡੀਆ 'ਤੇ ਅਪਲੋਡ ਕੀਤੇ ਵੀਡੀਓ 'ਤੇ ਲੋਕਾਂ ਦੇ ਕਮੈਂਟ

ਟੀਵੀ ਅਦਾਕਾਰਾ ਮਾਹੀ ਵਿਜ ਕੋਵਿਡ ਨਾਲ ਪ੍ਰਭਾਵਿਤ ਹੋਈ ਸੀ

ਹੁਣ ਠੀਕ ਹੋਣ ਤੋਂ ਬਾਅਦ, ਉਹ ਕਾਮੇਡੀਅਨ ਭਾਰਤੀ ਸਿੰਘ ਦੇ ਪੁੱਤਰ ਦੇ ਜਨਮਦਿਨ ਦੀ ਪਾਰਟੀ 'ਚ ਪਹੁੰਚੀ। ਇਸ ਪਾਰਟੀ 'ਚ ਮਾਹੀ ਨਾਲ ਉਨ੍ਹਾਂ ਦੀ ਬੇਟੀ ਤਾਰਾ ਵੀ ਦਿਖਾਈ ਦਿੱਤੀ। ਪਰ ਤਾਰਾ ਨੂੰ ਦੇਖ ਕੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਭੜਕ ਉੱਠੇ।

ਮਾਹੀ ਵਿਜ ਨੂੰ ਲਿਪਸਟਿਕ ਲਾਉਣ 'ਤੇ ਟਰੋਲ ਕੀਤਾ ਗਿਆ

4 ਸਾਲਾ ਤਾਰਾ ਨੂੰ ਮੇਕਅੱਪ ਕੀਤਾ ਗਿਆ ਸੀ, ਜਿਸ ਵੀਡੀਓ ਨੂੰ ਦੇਖ ਕੇ ਇੰਟਰਨੈੱਟ ਯੂਜ਼ਰਸ ਭੜਕ ਗਏ ਅਤੇ ਮਾਹੀ ਵਿਜ ਨੂੰ ਗਾਲੀ-ਗਲੋਚ ਵੀ ਕੀਤਾ।

Next Story