2003 ਵਿੱਚ ਇਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਅਤੇ 2004 ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਰਾਜਸਥਾਨ ਦੇ ਬੀਕਾਣੇਰ ਇਲਾਕੇ ਤੋਂ ਸੰਸਦ ਮੈਂਬਰ ਚੁਣੇ ਗਏ ਸਨ।
ਇਨ੍ਹਾਂ ਦਾ ਅਸਲੀ ਨਾਂ ਧਰਮਿੰਦਰ ਸਿੰਘ ਦੇਓਲ ਹੈ।
1980 ਵਿੱਚ, ਜਦੋਂ ਧਰਮਿੰਦਰ ਨੂੰ ਹੈਮਾ ਮਾਲਿਨੀ ਨਾਲ ਵਿਆਹ ਕਰਨਾ ਸੀ, ਉਸ ਸਮੇਂ ਉਨ੍ਹਾਂ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਨੇ ਉਨ੍ਹਾਂ ਤੋਂ ਤਲਾਕ ਨਹੀਂ ਦਿੱਤਾ ਸੀ। ਇਸ ਕਾਰਨ ਧਰਮਿੰਦਰ ਨੇ ਇਸਲਾਮ ਧਰਮ ਅਪਣਾ ਲਿਆ ਸੀ।