ਇਸ ਤੋਂ ਪਹਿਲਾਂ ਰਾਸ਼ਟਰਮੰਡਲ ਖੇਡਾਂ ਦੀਆਂ ਚੈਂਪੀਅਨ ਨੀਤੂ ਘੰਘਸ (48 ਕਿਲੋ) ਅਤੇ ਸਵੀਟੀ ਬੂਰਾ (81 ਕਿਲੋ) ਨੇ ਮਹਿਲਾ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਕੇ ਭਾਰਤ ਲਈ ਮੈਡਲ ਪੱਕੇ ਕਰ ਲਏ ਹਨ।
ਨੀਤੂ ਨੇ ਪੂਰੀ ਆਕ੍ਰਮਕਤਾ ਨਾਲ ਖੇਡਦਿਆਂ ਵਿਰੋਧੀ ਉੱਤੇ ਜਮ ਕੇ ਮੁੱਕੇ ਬਰਸਾਏ। ਰੈਫ਼ਰੀ ਨੇ ਮੁਕਾਬਲਾ ਰੋਕ ਕੇ ਨੀਤੂ ਦੇ ਹੱਕ ਵਿੱਚ ਫ਼ੈਸਲਾ ਦਿੱਤਾ। ਨੀਤੂ ਨੇ ਤਿੰਨੇ ਮੁਕਾਬਲੇ ਆਰ. ਐਸ. ਸੀ. ਫ਼ੈਸਲੇ 'ਤੇ ਜਿੱਤੇ ਹਨ।
ਭਾਰਤੀ ਸਟਾਰ ਬਾਕਸਰ ਨਿਖਤ ਜ਼ਰੀਨ ਦਾ ਵਰਲਡ ਮਹਿਲਾ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਨਿਖਤ ਨੇ 50 ਕਿਲੋਗ੍ਰਾਮ ਵਜ਼ਨ ਵਰਗ ਵਿੱਚ ਥਾਈਲੈਂਡ ਦੀ ਰਕਸ਼ਤ ਛੂਥਮੇਤ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ।