ਅਕਤੂਬਰ-ਨਵੰਬਰ ਵਿੱਚ ਭਾਰਤੀ ਧਰਤੀ 'ਤੇ ਹੀ ਇਹ ਟੂਰਨਾਮੈਂਟ ਖੇਡਿਆ ਜਾਣਾ ਹੈ। ਟੀਮ ਇੰਡੀਆ ਨੇ ਆਪਣਾ ਪਿਛਲਾ ਵਿਸ਼ਵ ਕੱਪ ਵੀ ਆਪਣੀ ਧਰਤੀ 'ਤੇ ਹੀ ਜਿੱਤਿਆ ਸੀ।
ਟੂਰਨਾਮੈਂਟ 46 ਦਿਨਾਂ ਤੱਕ ਚੱਲੇਗਾ ਅਤੇ ਤਿੰਨ ਨੌਕਆਊਟ ਸਮੇਤ 48 ਮੈਚ ਖੇਡੇ ਜਾਣਗੇ। ਇਸ ਵਾਰ ਵਰਲਡ ਕੱਪ ਵਿੱਚ 10 ਟੀਮਾਂ ਭਾਗ ਲੈਣਗੀਆਂ।
ਭਾਰਤ ਪਹਿਲੀ ਵਾਰੀ ਪੂਰੇ ਵਰਲਡ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਤੋਂ ਪਹਿਲਾਂ, ਭਾਰਤ ਆਪਣੇ ਗੁਆਂਢੀ ਦੇਸ਼ਾਂ ਨਾਲ ਮਿਲ ਕੇ ਇਸ ਮੈਗਾ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਚੁੱਕਾ ਹੈ।
ਪਹਿਲੀ ਵਾਰ ਪੂਰੀ ਤਰ੍ਹਾਂ ਭਾਰਤ ਦੀ ਮੇਜ਼ਬਾਨੀ ਵਿੱਚ ਹੋ ਰਹੇ ਵਨਡੇ ਕ੍ਰਿਕਟ ਵਰਲਡ ਕੱਪ ਦੀਆਂ ਤਾਰੀਖਾਂ ਸਾਹਮਣੇ ਆ ਗਈਆਂ ਹਨ। ਇਸ ਦੇ ਮੁਕਾਬਲੇ ਭਾਰਤ ਦੇ 12 ਸ਼ਹਿਰਾਂ ਵਿੱਚ ਆਯੋਜਿਤ ਹੋਣਗੇ।