ਕਿਸੇ ਵੀ ਵਿਰੋਧੀ ਨੂੰ ਬਲੈਕ-ਆਊਟ ਕੀਤਾ ਗਿਆ ਹੈ। ਬਲੈਕ-ਆਊਟ ਦਾ ਮਤਲਬ ਹੈ ਕਿ ਸਰਬਜੋਤ ਨੇ ਵਿਰੋਧੀ ਖਿਲਾਫ਼ 16-0 ਦੀ ਸ਼ਾਨਦਾਰ ਜਿੱਤ ਦਰਜ ਕੀਤੀ, ਉਨ੍ਹਾਂ ਨੇ ਵਿਰੋਧੀ ਨੂੰ ਇੱਕ ਵੀ ਅੰਕ ਨਹੀਂ ਲੈਣ ਦਿੱਤਾ।
ਬੋਪਾਲ ਵਿੱਚ ਸਥਿਤ ਇਹ ਸ਼ੂਟਿੰਗ ਅਕੈਡਮੀ ਇੱਕ ਸ਼ਾਨਦਾਰ ਮਾਹੌਲ ਪ੍ਰਦਾਨ ਕਰਦੀ ਹੈ। ਇੱਥੇ 10, 25, 50 ਮੀਟਰ ਤੋਂ ਇਲਾਵਾ ਸ਼ਾਟ ਗਨ ਦੀਆਂ ਕੁਆਲੀਫਾਈ ਰੇਂਜਾਂ ਮੌਜੂਦ ਹਨ। 10 ਮੀਟਰ ਰੇਂਜ ਵਿੱਚ 70, 25 ਮੀਟਰ ਰੇਂਜ ਵਿੱਚ 50 ਅਤੇ 50 ਮੀਟਰ ਰੇਂਜ ਵਿੱਚ 20 ਖਿਡਾਰੀ ਇੱਕੋ ਸਮੇਂ ਨਿਸ਼ਾਨਾ ਲਗਾ ਸਕਦੇ ਹਨ।
ਸ਼ੂਟਿੰਗ ਵਰਲਡ ਕੱਪ ਵਿੱਚ ਸ਼ਾਮਲ ਹੋਣ ਲਈ 33 ਦੇਸ਼ਾਂ ਦੇ 325 ਨਿਸ਼ਾਨੇਬਾਜ਼ ਭੋਪਾਲ ਪਹੁੰਚੇ ਹਨ।
ਹਰਿਆਣਾ ਦੇ ਸਰਬਜੋਤ ਸਿੰਘ ਨੇ ISSF ਸ਼ੂਟਿੰਗ ਵਰਲਡ ਕੱਪ 2023 ਵਿੱਚ ਸੋਨ ਤਮਗਾ ਜਿੱਤਿਆ ਹੈ।