ਮੈਂ ਇਹ ਹਿਸਾਬ ਲਾਉਂਦਾ ਸੀ ਕਿ 100 ਦੌੜਾਂ ਪੂਰੀਆਂ ਕਰਨ ਲਈ ਮੈਨੂੰ ਕਿੰਨੀਆਂ ਬਾਊਂਡਰੀਆਂ ਦੀ ਲੋੜ ਹੋਵੇਗੀ। ਜੇ ਮੈਂ 90 ਦੌੜਾਂ 'ਤੇ ਖੇਡ ਰਿਹਾ ਹੁੰਦਾ ਤਾਂ ਇੱਕ-ਇੱਕ ਦੌੜ ਲੈ ਕੇ ਸੈਂਕੜਾ ਪੂਰਾ ਕਰਨ ਲਈ ਮੈਨੂੰ 10 ਗੇਂਦਾਂ ਦੀ ਲੋੜ ਹੁੰਦੀ।
ਸਹਿਵਾਗ ਨੇ ਦੱਸਿਆ, “ਅਸੀਂ 2003 ਵਿੱਚ ਆਸਟਰੇਲੀਆ ਵਿੱਚ ਟੈਸਟ ਮੈਚ ਖੇਡ ਰਹੇ ਸੀ। ਮੈਂ ਸਾਈਮਨ ਕੈਟਿਚ ਨੂੰ ਕੁਝ ਛੱਕੇ ਮਾਰੇ ਅਤੇ 195 ਦੌੜਾਂ ਬਣਾ ਲਈਆਂ। 200 ਦੌੜਾਂ ਤੱਕ ਪਹੁੰਚਣ ਲਈ ਮੈਂ ਉਸਨੂੰ ਇੱਕ ਹੋਰ ਛੱਕਾ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਆਊਟ ਹੋ ਗਿਆ।”
ਵੀਰੇਂਦਰ ਸਹਿਵਾਗ ਨੇ ਆਪਣਾ ਆਖ਼ਰੀ ਅੰਤਰਰਾਸ਼ਟਰੀ ਮੈਚ 2013 ਵਿੱਚ ਖੇਡਿਆ ਸੀ। ਉਸ ਸਮੇਂ ਉਹ ਆਸਟਰੇਲੀਆ ਦੇ ਖਿਲਾਫ਼ ਟੈਸਟ ਟੀਮ ਦਾ ਹਿੱਸਾ ਸੀ। ਸਹਿਵਾਗ ਨੇ 104 ਟੈਸਟ ਮੈਚਾਂ ਵਿੱਚ 8,586 ਦੌੜਾਂ, 251 ਵਨ-ਡੇ ਮੈਚਾਂ ਵਿੱਚ 8,273 ਦੌੜਾਂ ਅਤੇ 19 ਟੀ-20 ਮੈਚਾਂ ਵਿੱਚ 394 ਦੌੜਾਂ ਬਣਾਈਆਂ ਹਨ।
سابق کرکٹ کھڈاری وریندر سہواگ نے اپنے اوپننگ پارٹنر سچن تیندولکر نال ہویا اک دلچسپ واقعہ شیئر کیتا ہے۔ سچن نے اک وار سہواگ نوں کہیا سی کہ تُہانوں بیٹ مار دواںگا۔