IPL ਵਿੱਚ ਟੌਸ ਤੋਂ ਬਾਅਦ ਟੀਮਾਂ ਦੇ ਐਲਾਨ ਦਾ ਨਿਯਮ ਦੱਖਣੀ ਅਫ਼ਰੀਕਾ ਦੀ T-20 ਲੀਗ SA20 ਵਾਂਗ ਹੀ ਹੈ।
ਇਸ ਸੀਜ਼ਨ ਤੋਂ IPL ਵਿੱਚ ਇੱਕ ਨਵਾਂ ਨਿਯਮ ਜੋੜਿਆ ਜਾ ਰਿਹਾ ਹੈ, ਇਮਪੈਕਟ ਪਲੇਅਰ। ਦੋਨੋਂ ਟੀਮਾਂ ਨੂੰ ਟੌਸ ਹੋਣ ਤੋਂ ਬਾਅਦ ਹੀ ਆਪਣੇ 4-4 ਇਮਪੈਕਟ ਪਲੇਅਰ ਦੱਸਣੇ ਹੋਣਗੇ।
ਆਈਪੀਐਲ ਮੈਚਾਂ ਵਿੱਚ, ਦੋਵੇਂ ਟੀਮਾਂ ਦੇ ਕਪਤਾਨ ਹੁਣ ਟੌਸ ਦੌਰਾਨ 2 ਟੀਮਾਂ ਲੈ ਕੇ ਆ ਸਕਣਗੇ। ਟੌਸ ਤੋਂ ਬਾਅਦ, ਜਦੋਂ ਉਹਨਾਂ ਨੂੰ ਪਤਾ ਲੱਗੇਗਾ ਕਿ ਪਹਿਲਾਂ ਬੈਟਿੰਗ ਕਰਨੀ ਹੈ ਜਾਂ ਬੋਲਿੰਗ ਕਰਨੀ ਹੈ, ਤਾਂ ਉਹ ਆਪਣੀ ਚੋਣ ਅਨੁਸਾਰ ਟੀਮ ਵਿੱਚ ਬਦਲਾਅ ਕਰ ਸਕਣਗੇ।
ਵਿਕਟਕੀਪਰ ਜਾਂ ਫੀਲਡਰ ਦੀ ਗਲਤ ਮੂਵਮੈਂਟ 'ਤੇ ਪੈਨਲਟੀ, ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ 5 ਦੌੜਾਂ ਮਿਲਣਗੀਆਂ।