ਸਤੰਬਰ ਦੇ ਪਹਿਲੇ ਹਫ਼ਤੇ ਹੋਣ ਵਾਲੇ ਟੂਰਨਾਮੈਂਟ ਵਿੱਚ ਕੁੱਲ 6 ਟੀਮਾਂ ਹਿੱਸਾ ਲੈਣਗੀਆਂ। ਭਾਰਤੀ ਟੀਮ ਦੇ ਗਰੁੱਪ ਵਿੱਚ ਪਾਕਿਸਤਾਨ ਤੋਂ ਇਲਾਵਾ ਇੱਕ ਟੀਮ ਕੁਆਲੀਫਾਇਰ ਸਟੇਜ ਤੋਂ ਪਹੁੰਚੇਗੀ। ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਦੂਜੇ ਗਰੁੱਪ ਵਿੱਚ ਰਹਿਣਗੇ। ਦੋਨੋਂ ਗਰੁੱਪਾਂ ਦੀਆਂ ਟੌਪ-2 ਟੀਮਾਂ ਸੁਪਰ-
ਨਿਊਟਰਲ ਵੈਨਿਊ ਵਜੋਂ ਫਿਲਹਾਲ UAE, ਓਮਾਨ ਅਤੇ ਸ੍ਰੀਲੰਕਾ ਤੋਂ ਇਲਾਵਾ ਇੰਗਲੈਂਡ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ, ਕਿਉਂਕਿ ਇੰਗਲੈਂਡ ਵਿੱਚ ਭਾਰਤ-ਪਾਕਿਸਤਾਨ ਮੈਚ ਦੇਖਣ ਲਈ ਵੱਡੀ ਗਿਣਤੀ ਵਿੱਚ ਦਰਸ਼ਕ ਪਹੁੰਚ ਸਕਦੇ ਹਨ।
ਟੀਮ ਇੰਡੀਆ ਦੇ ਮੈਚ UAE, ਓਮਾਨ ਜਾਂ ਸ਼੍ਰੀਲੰਕਾ ਵਿੱਚ ਹੋਣ ਦੇ ਆਸਾਰ ਨੇ; ਭਾਰਤ-ਪਾਕਿਸਤਾਨ ਮੈਚ ਤਿੰਨ ਵਾਰ ਹੋਣ ਦੀ ਸੰਭਾਵਨਾ ਹੈ।
ਏਸ਼ੀਆ ਕੱਪ ਦੇ ਸ਼ੁਰੂਆਤੀ ਪੜਾਅ ਵਿੱਚ ਭਾਰਤੀ ਟੀਮ ਦੋ ਮੈਚ ਖੇਡੇਗੀ। ਇੱਕ ਵੀ ਮੈਚ ਜਿੱਤਣ 'ਤੇ ਟੀਮ ਸੁਪਰ-4 ਪੜਾਅ ਵਿੱਚ ਪਹੁੰਚ ਜਾਵੇਗੀ, ਜਿੱਥੇ ਉਹਨਾਂ ਨੂੰ ਤਿੰਨ ਮੈਚ ਖੇਡਣੇ ਹੋਣਗੇ। ਜੇਕਰ ਟੀਮ ਇੰਡੀਆ ਫਾਈਨਲ ਵਿੱਚ ਵੀ ਪਹੁੰਚਦੀ ਹੈ ਤਾਂ ਟੀਮ ਟੂਰਨਾਮੈਂਟ ਵਿੱਚ ਕੁੱਲ ਛੇ ਮੁਕਾਬਲੇ ਖੇਡੇਗੀ।