ਦਿੱਲੀ ਕੈਪੀਟਲਸ ਨੇ ਡੇਵਿਡ ਵਾਰਨਰ ਨੂੰ 6.25 ਕਰੋੜ ਰੁਪਏ ਵਿੱਚ ਖਰੀਦਿਆ ਹੈ ਅਤੇ ਉਹ ਆਈਪੀਐਲ 2023 ਵਿੱਚ ਟੀਮ ਦੀ ਅਗਵਾਈ ਕਰਨਗੇ। ਉੱਥੇ ਹੀ ਆਲਰਾਊਂਡਰ ਅਕਸ਼ਰ ਪਟੇਲ ਟੀਮ ਦੇ ਉਪ-ਕਪਤਾਨ ਹੋਣਗੇ।
ਰਿਕੀ ਪੌਂਟਿੰਗ ਨੇ ਕਿਹਾ ਹੈ ਕਿ ਜ਼ਖ਼ਮੀ ਙਿਸ਼ਭ ਪੰਤ ਦੀ ਥਾਂ ਕੋਈ ਨਹੀਂ ਭਰ ਸਕਦਾ ਅਤੇ ਕੋਈ ਵੀ ਅਜਿਹਾ ਖਿਡਾਰੀ ਨਹੀਂ ਹੈ ਜੋ ਉਨ੍ਹਾਂ ਵਾਂਗ ਪ੍ਰਭਾਵ ਛੱਡ ਸਕੇ।
ਪ੍ਰਭਾਵਸ਼ਾਲੀ ਖਿਡਾਰੀ ਨਿਯਮ ਦੇ ਤਹਿਤ, IPL ਦੇ ਕਿਸੇ ਵੀ ਮੈਚ ਦੌਰਾਨ, ਦੋਨੋਂ ਟੀਮਾਂ ਮੈਚ ਚੱਲਦੇ ਹੋਏ ਕਿਸੇ ਇੱਕ ਖਿਡਾਰੀ ਦੀ ਥਾਂ ਦੂਜੇ ਖਿਡਾਰੀ ਨੂੰ ਮੈਦਾਨ ਵਿੱਚ ਉਤਾਰ ਸਕਦੀਆਂ ਹਨ।
ਇਸ ਨਿਯਮ ਨਾਲ਼ ਆਲਰਾਊਂਡਰਾਂ ਦੀ ਭੂਮਿਕਾ ਘੱਟ ਹੋ ਜਾਵੇਗੀ।