ਕ੍ਰਿਕਟ ਸਭ ਦਾ ਖੇਡ ਹੈ। ਮੈਨੂੰ ਪੂਰਾ ਯਕੀਨ ਹੈ ਕਿ ਸਾਡੀ ਕ੍ਰਿਕਟ ਟੀਮ ਦੀ ਸਫਲਤਾ ਨੂੰ ਵੇਖ ਕੇ ਆਉਣ ਵਾਲੀ ਪੀੜ੍ਹੀ ਦਾ ਕ੍ਰਿਕਟ ਵੱਲ ਰੁਝਾਨ ਵਧੇਗਾ। ਇਹ ਬੱਚਿਆਂ ਨੂੰ ਪ੍ਰੇਰਿਤ ਕਰੇਗਾ।
ਇੰਗਲੈਂਡ ਨੇ ਆਸਟਰੇਲੀਆ ਵਿੱਚ ਹੋਏ ਟੀ-20 ਵਰਲਡ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਦੂਜੀ ਵਾਰ ਟੀ-20 ਵਰਲਡ ਕੱਪ ਜਿੱਤਿਆ ਸੀ।
ਸੁਨਕ ਨੇ ਇੰਗਲੈਂਡ ਟੀਮ ਨੂੰ ਵਧਾਈ ਦਿੰਦੇ ਹੋਏ ਵੀਡੀਓ ਜਾਰੀ ਕੀਤਾ। ਇਸ ਵਿੱਚ ਉਨ੍ਹਾਂ ਕਿਹਾ ਕਿ ਇੱਕ ਪ੍ਰਧਾਨ ਮੰਤਰੀ ਅਤੇ ਕ੍ਰਿਕਟ ਪ੍ਰੇਮੀ ਵਜੋਂ, 10 ਡਾਊਨਿੰਗ ਸਟਰੀਟ 'ਤੇ ਇੰਗਲੈਂਡ ਕ੍ਰਿਕਟ ਟੀਮ ਦਾ ਸਵਾਗਤ ਕਰਨਾ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਸੀ। ਇੰਗਲੈਂਡ ਕ੍ਰਿਕਟ ਟੀਮ ਲਈ ਇਹ ਸੁਨਹਿਰਾ ਦੌਰ ਹੈ।
Sam Curran ਨੇ ਪ੍ਰਧਾਨ ਮੰਤਰੀ ਨੂੰ ਗੇਂਦਬਾਜ਼ੀ ਕੀਤੀ, ਅਤੇ ਇੰਗਲੈਂਡ ਦੇ ਟੀ-20 ਕਪਤਾਨ Buttler ਨੇ ਜਰਸੀ ਦਾ ਤੋਹਫ਼ਾ ਦਿੱਤਾ।