ਅਫ਼ਗਾਨਿਸਤਾਨ ਨੇ 13 ਗੇਂਦਾਂ ਪਹਿਲਾਂ ਹੀ ਟਾਰਗੈਟ ਪੂਰਾ ਕੀਤਾ

93 ਦੌੜਾਂ ਦੇ ਟਾਰਗੈਟ ਦਾ ਪਿੱਛਾ ਕਰਨ ਉਤਰੀ ਅਫ਼ਗਾਨਿਸਤਾਨ ਦੀ ਟੀਮ ਨੇ ਮਾੜੀ ਸ਼ੁਰੂਆਤ ਦੇ ਬਾਵਜੂਦ 13 ਗੇਂਦਾਂ ਪਹਿਲਾਂ ਹੀ ਟਾਰਗੈਟ ਹਾਸਲ ਕਰ ਲਿਆ। ਅਫ਼ਗਾਨਿਸਤਾਨ ਨੂੰ ਪਹਿਲਾ ਝਟਕਾ 23 ਦੌੜਾਂ ਦੇ ਸਕੋਰ 'ਤੇ ਲੱਗਾ।

ਪਾਕਿਸਤਾਨ ਦੀ ਮਾੜੀ ਸ਼ੁਰੂਆਤ

ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਾਕਿਸਤਾਨ ਦੀ ਸ਼ੁਰੂਆਤ ਬਹੁਤ ਮਾੜੀ ਰਹੀ। ਓਪਨਰ ਮੁਹੰਮਦ ਹਾਰਿਸ ਸਿਰਫ਼ 6 ਦੌੜਾਂ ਬਣਾ ਕੇ ਆਊਟ ਹੋ ਗਿਆ।

ਪਾਕਿਸਤਾਨ ਨੇ ਮੁੱਖ ਖਿਡਾਰੀਆਂ ਨੂੰ ਦਿੱਤਾ ਆਰਾਮ

ਪਾਕਿਸਤਾਨ ਨੇ ਤਿੰਨ ਮੈਚਾਂ ਦੀ ਲੜੀ ਤੋਂ ਆਪਣੇ ਸਟਾਰ ਖਿਡਾਰੀ ਬਾਬਰ ਆਜ਼ਮ, ਮੁਹੰਮਦ ਰਿਜ਼ਵਾਨ ਅਤੇ ਸ਼ਾਹੀਨ ਅਫ਼ਰੀਦੀ ਨੂੰ ਆਰਾਮ ਦਿੱਤਾ ਹੈ।

ਅਫ਼ਗਾਨਿਸਤਾਨ ਨੇ ਪਹਿਲੀ ਵਾਰ ਟੀ-20 ਵਿੱਚ ਪਾਕਿਸਤਾਨ ਨੂੰ ਹਰਾਇਆ

ਪਾਕਿਸਤਾਨ ਨੇ ਸਿਰਫ਼ 92 ਦੌੜਾਂ ਬਣਾਈਆਂ, ਅਫ਼ਗਾਨਿਸਤਾਨ ਨੇ 13 ਗੇਂਦਾਂ ਬਾਕੀ ਰਹਿੰਦੇ 6 ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ।

Next Story