ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਸਟਰੇਲੀਆਈ ਟੀਮ 35.4 ਓਵਰਾਂ ਵਿੱਚ 188 ਦੌੜਾਂ 'ਤੇ ਆਲ ਆਊਟ ਹੋ ਗਈ। ਓਪਨਿੰਗ ਕਰਨ ਆਏ ਮਿਸ਼ੇਲ ਮਾਰਸ਼ ਨੇ 65 ਗੇਂਦਾਂ 'ਤੇ 81 ਦੌੜਾਂ ਦੀ ਜਲਵਾਖੇਜ਼ ਪਾਰੀ ਖੇਡੀ। ਜੋਸ਼ ਇੰਗਲਿਸ਼ ਨੇ 26 ਅਤੇ ਕਪਤਾਨ ਸਟੀਵ ਸਮਿਥ ਨੇ 22 ਦੌੜਾਂ ਦਾ ਯੋਗਦਾਨ ਦਿੱਤਾ।
ਟੀਮ ਇੰਡੀਆ ਨੂੰ ਵਾਨਖੇੜੇ ਸਟੇਡੀਅਮ ਵਿੱਚ ਆਖ਼ਰੀ ਜਿੱਤ ਅਕਤੂਬਰ 2011 ਵਿੱਚ ਇੰਗਲੈਂਡ ਦੇ ਖ਼ਿਲਾਫ਼ ਮਿਲੀ ਸੀ। ਇਸ ਤੋਂ ਬਾਅਦ ਟੀਮ ਨੇ ਇੱਥੇ 3 ਮੁਕਾਬਲੇ ਖੇਡੇ, ਪਰ ਤਿੰਨੋਂ ਵਿੱਚ ਹਾਰ ਮਿਲੀ।
189 ਦੌੜਾਂ ਦੇ ਟਾਰਗੇਟ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦਾ ਟੌਪ ਆਰਡਰ ਕੁਝ ਖ਼ਾਸ ਪ੍ਰਦਰਸ਼ਨ ਨਹੀਂ ਕਰ ਸਕਿਆ। ਇੱਕ ਸਮੇਂ ਟੀਮ ਨੇ 39 ਦੌੜਾਂ ‘ਤੇ ਤਿੰਨ ਵਿਕਟ ਗੁਆ ਦਿੱਤੇ ਸਨ। ਇੱਥੇ ਇਸ਼ਾਨ ਕਿਸ਼ਨ 3, ਵਿਰਾਟ ਕੋਹਲੀ 4 ਅਤੇ ਸੂਰਿਆਕੁਮਾਰ ਯਾਦਵ 0 ਦੌੜਾਂ ‘ਤੇ ਆਊਟ ਹੋ ਗਏ।
ਆਸਟਰੇਲੀਆ ਨੂੰ 5 ਵਿਕਟਾਂ ਨਾਲ ਹਰਾਇਆ; ਰਾਹੁਲ ਦੀ ਫਿਫਟੀ, ਜਡੇਜਾ ਨਾਲ਼ ਨਾਬਾਦ 108 ਦੌੜਾਂ ਦੀ ਸਾਂਝੇਦਾਰੀ।