ਅਖ਼ਤਰ ਨੇ ਕਿਹਾ ਕਿ ਵਿਰਾਟ ਕੋਹਲੀ ਦਾ ਫਾਰਮ ਵਿੱਚ ਵਾਪਸ ਆਉਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਹੁਣ ਉਨ੍ਹਾਂ ਉੱਤੇ ਕਪਤਾਨੀ ਦਾ ਦਬਾਅ ਵੀ ਨਹੀਂ ਹੈ। ਉਹ ਪੂਰੇ ਧਿਆਨ ਨਾਲ ਖੇਡ ਰਹੇ ਹਨ।
ਜੇਕਰ ਏਸ਼ੀਆ ਕੱਪ ਪਾਕਿਸਤਾਨ ਵਿੱਚ ਨਹੀਂ ਹੁੰਦਾ ਹੈ ਤਾਂ ਇਸਦਾ ਆਯੋਜਨ ਸ਼੍ਰੀਲੰਕਾ ਵਿੱਚ ਹੋਣਾ ਚਾਹੀਦਾ ਹੈ। ਮੈਂ ਏਸ਼ੀਆ ਕੱਪ ਅਤੇ ਵਰਲਡ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਨੂੰ ਫਾਈਨਲ ਖੇਡਦੇ ਵੇਖਣਾ ਚਾਹੁੰਦਾ ਹਾਂ।
ਸ਼ੋਇਬ ਅਖਤਰ ਨੇ ਕਿਹਾ, "ਮੈਂ ਭਾਰਤ ਆਉਂਦਾ-ਜਾਂਦਾ ਰਹਿੰਦਾ ਹਾਂ। ਮੈਂ ਇੱਥੇ ਇੰਨਾ ਕੰਮ ਕੀਤਾ ਹੈ ਕਿ ਮੇਰੇ ਕੋਲ ਹੁਣ ਆਧਾਰ ਕਾਰਡ ਵੀ ਹੈ। ਇਸ ਤੋਂ ਵੱਧ ਮੈਂ ਕੀ ਕਹਿ ਸਕਦਾ ਹਾਂ।"
ਇੱਥੇ ਇੰਨਾ ਆਉਣਾ-ਜਾਣਾ ਹੋਇਆ ਕਿ ਹੁਣ ਆਧਾਰ ਕਾਰਡ ਵੀ ਹੈ, ਕ੍ਰਿਕਟ ਵਿੱਚ ਸਿਰਫ਼ ਭਾਰਤ-ਪਾਕਿਸਤਾਨ ਫਾਈਨਲ ਹੋਣਾ ਚਾਹੀਦਾ ਹੈ।