ਬੀਸੀਸੀਆਈ ਨੇ ਦਿੱਤੀ ਰਿਪੋਰਟ

ਬੀਸੀਸੀਆਈ ਨੇ ਇੱਕ ਮੈਡੀਕਲ ਅਪਡੇਟ ਵਿੱਚ ਦੱਸਿਆ ਹੈ ਕਿ ਸ਼੍ਰੇਯਸ ਅਈਅਰ ਨੇ ਤੀਸਰੇ ਦਿਨ ਦੇ ਖੇਡ ਤੋਂ ਬਾਅਦ ਆਪਣੀ ਪਿੱਠ ਦੇ ਹੇਠਲੇ ਹਿੱਸੇ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਹੈ। ਉਹ ਸਕੈਨ ਲਈ ਗਏ ਹਨ।

ਆਸਟਰੇਲੀਆ ਖ਼ਿਲਾਫ਼ ਭਾਰਤ 3 ਵਨਡੇ ਮੈਚ ਖੇਡੇਗਾ

ਟੀਮ ਇੰਡੀਆ ਨੂੰ ਆਸਟਰੇਲੀਆ ਦੇ ਖ਼ਿਲਾਫ਼ 17, 19 ਅਤੇ 22 ਮਾਰਚ ਨੂੰ 3 ਵਨਡੇ ਮੈਚ ਖੇਡਣੇ ਹਨ। ਆਸਟਰੇਲੀਆ ਦੇ ਖ਼ਿਲਾਫ਼ ਪਹਿਲਾ ਵਨਡੇ ਮੁੰਬਈ, ਦੂਜਾ ਵਿਸ਼ਾਖਾਪਟਨਮ ਅਤੇ ਤੀਜਾ ਚੇਨਈ ਵਿੱਚ ਖੇਡਿਆ ਜਾਵੇਗਾ।

ਅੱਯਰ ਬੋਰਡ ਦੀ ਮੈਡੀਕਲ ਟੀਮ ਦੀ ਨਿਗਰਾਨੀ ਹੇਠ

ਅੱਯਰ ਇਸ ਸਮੇਂ ਬੋਰਡ ਦੀ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਹਨ। ਚੋਟ ਕਾਰਨ ਉਨ੍ਹਾਂ ਨੂੰ ਨਿਊਜ਼ੀਲੈਂਡ ਦੇ ਖਿਲਾਫ਼ 3 ਮੈਚਾਂ ਦੀ ਵਨਡੇ ਸੀਰੀਜ਼ ਅਤੇ ਆਸਟ੍ਰੇਲੀਆ ਦੇ ਖਿਲਾਫ਼ ਪਹਿਲਾ ਟੈਸਟ ਮੈਚ ਛੱਡਣਾ ਪਿਆ ਸੀ।

ਇੱਕ ਵਾਰ ਫਿਰ ਆਈਪੀਐਲ ਤੋਂ ਬਾਹਰ ਹੋ ਸਕਦੇ ਨੇ ਅਈਅਰ

ਪਿੱਠ ਦੇ ਹੇਠਲੇ ਹਿੱਸੇ ਵਿੱਚ ਦਰਦ ਕਾਰਨ ਭਾਰਤ-ਆਸਟ੍ਰੇਲੀਆ ਸੀਰੀਜ਼ ਦੇ ਆਖ਼ਰੀ ਟੈਸਟ ਮੈਚ ਤੋਂ ਬਾਅਦ ਵਨਡੇ ਸੀਰੀਜ਼ ਤੋਂ ਬਾਹਰ ਹੋਏ ਸ਼੍ਰੇਯਸ ਅਈਅਰ ਦੇ ਆਈਪੀਐਲ ਵਿੱਚ ਖੇਡਣ 'ਤੇ ਵੀ ਸ਼ੱਕ ਹੈ।

Next Story