ਕੱਲ੍ਹ ਨੀਤੂ ਘੰਘਸ ਅਤੇ ਸਵੀਟੀ ਬੂਰਾ ਨੇ ਵੀ ਸੋਨ ਤਮਗੇ ਜਿੱਤੇ। ਸਵੀਟੀ ਨੇ 81 ਕਿਲੋਗ੍ਰਾਮ ਭਾਰ ਵਰਗ ਵਿੱਚ ਚੀਨ ਦੀ ਵਾਂਗ ਲੀ ਨੂੰ 4-3 ਨਾਲ ਹਰਾਇਆ। ਮੈਚ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਰਿਵਿਊ ਦਾ ਨਤੀਜਾ ਆਉਣ ਤੱਕ ਨਤੀਜੇ ਦਾ ਇੰਤਜ਼ਾਰ ਕਰਨਾ ਪਿਆ।
ਡਿਫੈਂਡਿੰਗ ਚੈਂਪੀਅਨ ਨਿਖਤ ਨੇ ਆਪਣੀ ਵਿਰੋਧੀ ਉੱਤੇ ਸ਼ੁਰੂ ਤੋਂ ਹੀ ਸਹੀ ਮੁੱਕੇ ਵਰਸਾਏ। ਉਨ੍ਹਾਂ ਨੇ ਵਿਅਤਨਾਮੀ ਬਾਕਸਰ ਦੇ ਹਮਲਿਆਂ ਨੂੰ ਚਕਮਾ ਦੇਣ ਲਈ ਆਪਣੇ ਤੇਜ਼ ਫੁੱਟਵਰਕ ਦੀ ਵਰਤੋਂ ਕੀਤੀ ਅਤੇ ਪਹਿਲੀ ਬਾਊਟ ਵਿੱਚ ਦਬਦਬਾ ਕਾਇਮ ਰੱਖਿਆ।
ਮੈਂ ਦੂਜੀ ਵਾਰ ਵਿਸ਼ਵ ਚੈਂਪੀਅਨ ਬਣ ਕੇ ਬਹੁਤ ਖੁਸ਼ ਹਾਂ, ਖ਼ਾਸ ਕਰਕੇ ਇੱਕ ਵੱਖਰੇ ਵਜ਼ਨ ਵਰਗ ਵਿੱਚ। ਇਸ ਟੂਰਨਾਮੈਂਟ ਵਿੱਚ ਅੱਜ ਦਾ ਮੁਕਾਬਲਾ ਸਭ ਤੋਂ ਔਖਾ ਮੁਕਾਬਲਾ ਸੀ।
ਮੈਰੀਕੌਮ ਤੋਂ ਬਾਅਦ ਇਹ ਕਾਰਨਾਮਾ ਕਰਨ ਵਾਲੀ ਦੂਜੀ ਭਾਰਤੀ; 75 ਕਿਲੋਗ੍ਰਾਮ ਵਜ਼ਨ ਵਰਗ ਵਿੱਚ ਲਵਲੀਨਾ ਪਹਿਲੀ ਵਾਰ ਚੈਂਪੀਅਨ ਬਣੀ।