ਸੋਸ਼ਲ ਮੀਡੀਆ ਉੱਤੇ ਹਰਭਜਨ ਸਿੰਘ ਭੱਜੀ ਦੇ ਨਾਂ ਨਾਲ ਫ਼ਰਜ਼ੀ ਅਕਾਊਂਟ ਬਣਾ ਕੇ ਲੋਕਾਂ ਕੋਲੋਂ ਪੈਸੇ ਮੰਗੇ ਜਾ ਰਹੇ ਹਨ। ਇੰਸਟਾਗ੍ਰਾਮ ਉੱਤੇ ਭੱਜੀ ਦੇ ਨਾਂ ਤੋਂ ਅਕਾਊਂਟ ਬਣਾ ਕੇ ਆਡੀਓ ਮੈਸੇਜ ਛੱਡੇ ਜਾ ਰਹੇ ਹਨ।
ਇਸ ਜਾਅਲੀ ਸੋਸ਼ਲ ਮੀਡੀਆ ਅਕਾਊਂਟ ਬਾਰੇ ਭੱਜੀ ਨੇ ਸਾਈਬਰ ਕ੍ਰਾਈਮ ਸੈੱਲ ਨੂੰ ਵੀ ਸ਼ਿਕਾਇਤ ਦਿੱਤੀ ਹੈ।
ਇੰਸਟਾਗ੍ਰਾਮ ਉੱਤੇ ਜਾਅਲੀ ਅਕਾਊਂਟ ਬਣਾ ਕੇ ਪੈਸੇ ਮੰਗੇ ਜਾ ਰਹੇ ਹਨ; ਭੱਜੀ ਨੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।