ਦੱਖਣੀ ਅਫ਼ਰੀਕਾ ਨੇ 12 ਮਾਰਚ 2006 ਨੂੰ ਵਨ-ਡੇ ਮੈਚ ਵਿੱਚ ਵੀ ਸਭ ਤੋਂ ਵੱਡਾ ਸਕੋਰ ਚੇਜ਼ ਕੀਤਾ ਸੀ। ਉਸ ਸਮੇਂ ਟੀਮ ਨੇ ਆਸਟਰੇਲੀਆ ਨੂੰ ਇੱਕ ਵਿਕਟ ਨਾਲ ਹਰਾਇਆ ਸੀ।
ਸਾਊਥ ਅਫ਼ਰੀਕਾ ਨੇ ਬੁਲਗਾਰੀਆ ਦਾ ਰਿਕਾਰਡ ਟੋਰ ਦਿੱਤਾ ਹੈ, ਜਿਹੜਾ ਬੁਲਗਾਰੀਆ ਨੇ 26 ਜੂਨ 2022 ਨੂੰ ਸੋਫ਼ੀਆ ਵਿੱਚ ਬਣਾਇਆ ਸੀ। ਟੀਮ ਨੇ 246/4 ਦਾ ਸਕੋਰ ਚੇਜ਼ ਕੀਤਾ ਸੀ।
ਅਫ਼ਰੀਕੀ ਟੀਮ ਨੇ ਟੀ-20 ਇੰਟਰਨੈਸ਼ਨਲ ਦੇ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਚੇਜ਼ ਕਰ ਲਿਆ ਹੈ। ਐਤਵਾਰ ਸ਼ਾਮ ਸੈਂਚੁਰੀਅਨ ਮੈਦਾਨ 'ਤੇ ਦੱਖਣੀ ਅਫ਼ਰੀਕਾ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਦੂਜੇ ਮੁਕਾਬਲੇ ਵਿੱਚ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ।
ਡੀ ਕਾਕ ਨੇ 44 ਗੇਂਦਾਂ ਵਿੱਚ ਸੈਂਕੜਾ ਲਾਇਆ; ਜੌਨਸਨ ਚਾਰਲਸ ਨੇ ਕ੍ਰਿਸ ਗੇਲ ਦਾ ਰਿਕਾਰਡ ਤੋੜਿਆ।