ਜਿੱਤ ਨਾਲ ਮੁਲਤਾਨ ਨੇ 9 ਮੈਚਾਂ ਤੋਂ ਬਾਅਦ 10 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਪਿਸ਼ਾਵਰ 9 ਮੈਚਾਂ ਤੋਂ ਬਾਅਦ 8 ਅੰਕਾਂ ਨਾਲ ਚੌਥੇ ਸਥਾਨ ’ਤੇ ਹੈ। ਲਾਹੌਰ ਕਲੰਦਰ 14 ਅੰਕਾਂ ਨਾਲ ਸਿਖ਼ਰ ’ਤੇ ਹੈ, ਜਦਕਿ ਇਸਲਾਮਾਬਾਦ ਯੂਨਾਈਟਿਡ 12 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ।
242 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮੁਲਤਾਨ ਸੁਲਤਾਨਸ ਦੀ ਸ਼ੁਰੂਆਤ ਮਾੜੀ ਰਹੀ। ਓਪਨਿੰਗ ਕਰਨ ਉਤਰੇ ਸ਼ਾਨ ਮਸੂਦ 5 ਅਤੇ ਕਪਤਾਨ ਮੁਹੰਮਦ ਰਿਜ਼ਵਾਨ 7 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਰਾਇਲੀ ਰੂਸੋ ਅਤੇ ਕੀਰੋਨ ਪੋਲਾਰਡ ਨੇ ਪਾਰੀ ਸੰਭਾਲੀ। ਰੂਸੋ ਅਤੇ ਪੋਲਾਰਡ ਦਰਮਿਆਨ 43 ਗੇਂਦਾਂ ਵਿੱਚ 99 ਦੌੜ
ਪਿਸ਼ਾਵਰ ਜ਼ਲਮੀ ਨੇ ਹਮਲਾਵਰ ਸ਼ੁਰੂਆਤ ਕੀਤੀ। ਓਪਨਿੰਗ ਕਰਨ ਉਤਰੇ ਸਲੀਮ ਅਯੂਬ ਅਤੇ ਕਪਤਾਨ ਬਾਬਰ ਆਜ਼ਮ ਦਰਮਿਆਨ 70 ਗੇਂਦਾਂ ਵਿੱਚ 134 ਦੌੜਾਂ ਦੀ ਸਾਂਝੇਦਾਰੀ ਹੋਈ। ਸਲੀਮ ਅਯੂਬ ਨੇ 33 ਗੇਂਦਾਂ ਵਿੱਚ 58 ਦੌੜਾਂ ਬਣਾਈਆਂ।
ਪਿਸ਼ਾਵਰ ਨੇ 243 ਦੌੜਾਂ ਦਾ ਟਾਰਗੈਟ ਦਿੱਤਾ, ਮੁਲਤਾਨ ਨੇ 5 ਗੇਂਦਾਂ ਬਾਕੀ ਰਹਿੰਦੇ ਚੇਜ਼ ਕਰ ਲਿਆ।