ਅਫ਼ਗਾਨਿਸਤਾਨ ਨੇ ਪਹਿਲੀ ਵਾਰ ਕਿਸੇ ਟੌਪ 6 ਟੀਮ ਦੇ ਵਿਰੁੱਧ ਸੀਰੀਜ਼ ਜਿੱਤੀ ਹੈ। ਟੌਪ-6 ਟੀਮਾਂ ਵਿੱਚ ਭਾਰਤ, ਪਾਕਿਸਤਾਨ, ਇੰਗਲੈਂਡ, ਦੱਖਣੀ ਅਫ਼ਰੀਕਾ, ਆਸਟਰੇਲੀਆ ਅਤੇ ਨਿਊਜ਼ੀਲੈਂਡ ਸ਼ਾਮਿਲ ਹਨ। ਅਫ਼ਗਾਨਿਸਤਾਨ ਇਸ ਤੋਂ ਪਹਿਲਾਂ ਵੈਸਟਇੰਡੀਜ਼, ਬੰਗਲਾਦੇਸ਼ ਅਤੇ ਜ਼ਿੰਬਾਬਵੇ ਦੇ ਵਿਰੁੱਧ ਸੀਰੀਜ਼ ਜਿੱਤ ਚੁੱਕਾ ਹੈ।
ਅਫ਼ਗਾਨਿਸਤਾਨ ਦੇ ਓਪਨਰ ਰਹਿਮਾਨੁੱਲਾ ਗੁਰਬਾਜ਼ ਨੇ ਸਮਾਂ ਲੈ ਕੇ 49 ਗੇਂਦਾਂ ਵਿੱਚ 44 ਦੌੜਾਂ ਬਣਾਈਆਂ। ਉਸਮਾਨ ਨੇ 7 ਅਤੇ ਇਬਰਾਹਿਮ ਜ਼ਦਰਾਨ ਨੇ 38 ਦੌੜਾਂ ਬਣਾ ਕੇ ਆਊਟ ਹੋਏ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪਾਕਿਸਤਾਨ ਦੀ ਟੀਮ ਦੇ ਪਹਿਲੇ 5 ਵਿਕਟ 63 ਦੌੜਾਂ 'ਤੇ ਹੀ ਡਿੱਗ ਗਏ। ਸਲਾਮੀ ਬੱਲੇਬਾਜ਼ ਸਈਮ ਅਯੂਬ 0 ਦੌੜਾਂ 'ਤੇ ਹੀ ਆਊਟ ਹੋ ਗਿਆ।
ਦੂਜੇ ਮੁਕਾਬਲੇ ਵਿੱਚ 7 ਵਿਕਟਾਂ ਨਾਲ ਜਿੱਤ ਦਰਜ ਕਰਕੇ 2-0 ਦੀ ਬੜਤ ਬਣਾਈ, ਹੁਣ ਕਲੀਨ ਸਵੀਪ ਦਾ ਮੌਕਾ।