ਅਮਿਤ ਰਵਿੰਦਰਨਾਥ ਸ਼ਰਮਾ ਇਸ ਫ਼ਿਲਮ ਦੇ ਨਿਰਦੇਸ਼ਕ ਹਨ। ਫ਼ਿਲਮ ਨੂੰ ਜੀ ਸਟੂਡੀਓ, ਬੋਨੀ ਕਪੂਰ, ਅਰੁਣਾਵਾ ਜੌਇ ਸੈਨਗੁਪਤਾ ਅਤੇ ਆਕਾਸ਼ ਚਾਵਲਾ ਨੇ ਨਿਰਮਾਣ ਕੀਤਾ ਹੈ। ਫ਼ਿਲਮ ਵਿੱਚ ਆਰ.ਆਰ. ਰਹਿਮਾਨ ਦਾ ਸੰਗੀਤ ਹੈ, ਜਦਕਿ ਰਿਤਿਸ਼ ਸ਼ਾਹ ਦਾ ਸਕ੍ਰਿਪਟ ਹੈ।
ਇਹ ਫਿਲਮ ਫੁੱਟਬਾਲ ਕੋਚ ਸਈਦ ਅਬਦੁਲ ਰਹਿਮ ਦੀ ਬਾਇਓਪਿਕ ਹੈ। ਉਨ੍ਹਾਂ ਨੂੰ ਭਾਰਤ ਵਿੱਚ ਫੁੱਟਬਾਲ ਦਾ ਪਿਤਾਮਾ ਮੰਨਿਆ ਜਾਂਦਾ ਹੈ। ਇਸ ਫ਼ਿਲਮ ਵਿੱਚ ਅਜੇ ਦੇਵਗਨ ਤੋਂ ਇਲਾਵਾ ਬੋਮਨ ਈਰਾਨੀ, ਰੁਦ੍ਰਨੀਲ ਘੋਸ਼, ਪ੍ਰਿਆਮਣੀ ਅਤੇ ਗਜਰਾਜ ਰਾਵ ਵੀ ਹਨ।
ਅਜੇ ਦੇਵਗਨ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ ਕਿ ਫ਼ਿਲਮ 'ਮੈਦਾਨ' ਦਾ ਟੀਜ਼ਰ 'ਭੋਲਾ' ਫ਼ਿਲਮ ਦੇ ਨਾਲ ਹੀ ਰਿਲੀਜ਼ ਹੋਵੇਗਾ। ਉਨ੍ਹਾਂ ਨੇ ਫ਼ਿਲਮ ਦਾ ਪਹਿਲਾ ਲੁੱਕ ਪੋਸਟਰ ਵੀ ਸਾਂਝਾ ਕੀਤਾ ਹੈ।
‘ਭੋਲਾ’ ਨਾਲ ਰਿਲੀਜ਼ ਹੋਵੇਗਾ ‘ਮੈਦਾਨ’ ਦਾ ਟੀਜ਼ਰ, ਇਹ ਫ਼ਿਲਮ ਭਾਰਤੀ ਫੁੱਟਬਾਲ ਦੇ ਸੋਨੇ ਦੇ ਦੌਰ 'ਤੇ ਆਧਾਰਿਤ ਹੈ।