ਪੰਤ ਨੇ ਦਿੱਲੀ ਕੈਪੀਟਲਜ਼ ਲਈ ਹੁਣ ਤੱਕ ਖੇਡੇ 98 ਮੈਚਾਂ ਵਿੱਚ 34.61 ਦੀ ਸਰਾਸਰੀ ਨਾਲ 2,838 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਇੱਕ ਸੈਂਚੁਰੀ ਅਤੇ 15 ਅਰਧ ਸੈਂਚੁਰੀਆਂ ਬਣਾਈਆਂ ਹਨ।
ਹਰ ਸੀਜ਼ਨ 'ਚ ਦਿੱਲੀ ਕੈਪੀਟਲਜ਼ ਵੱਖ-ਵੱਖ ਜਰਸੀਆਂ 'ਚ ਖੇਡਦੀ ਆ। ਇਸ ਸੀਜ਼ਨ 'ਚ ਵੀ ਟੀਮ IPL ਦੇ ਇੱਕ ਮੈਚ ਦੌਰਾਨ ਹਰੇਕ ਜਰਸੀ 'ਤੇ ਪੰਤ ਦੇ ਨੰਬਰ ਨਾਲ ਖੇਡੇਗੀ। ਇਸ ਤੋਂ ਇਲਾਵਾ, ਟੀਮ ਦੀ ਜਰਸੀ ਦਾ ਰੰਗ ਵੀ ਵੱਖਰਾ ਹੋਵੇਗਾ। ਹਾਲਾਂਕਿ, ਨੰਬਰ ਜਰਸੀ ਦੇ ਇੱਕ ਕੋਨੇ 'ਤੇ ਛੋਟੇ ਅੱਖਰਾਂ 'ਚ ਹੋਵੇਗਾ।
ਰਿਸ਼ਭ ਪੰਤ ਮੰਗਲਵਾਰ ਨੂੰ ਦਿੱਲੀ ਵਿੱਚ ਹੋਣ ਵਾਲੇ ਗੁਜਰਾਤ ਟਾਈਟਨਜ਼ ਖ਼ਿਲਾਫ਼ ਮੈਚ ਦੇਖਣ ਲਈ ਆ ਸਕਦੇ ਹਨ। ਇਸ ਲਈ ਫ਼ਰੈਂਚਾਈਜ਼ੀ ਨੂੰ BCCI ਦੀ ਐਂਟੀ ਕਰੱਪਸ਼ਨ ਐਂਡ ਸਿਕਿਓਰਿਟੀ ਯੂਨਿਟ ਤੋਂ ਇਜਾਜ਼ਤ ਲੈਣੀ ਹੋਵੇਗੀ। ਇਜਾਜ਼ਤ ਮਿਲਣ 'ਤੇ ਰਿਸ਼ਭ ਡੱਗਆਊਟ ਵਿੱਚ ਵੀ ਬੈਠ ਸਕਦੇ ਹਨ।
BCCI ਨੇ ਕਿਹਾ ਕਿ ਖਿਡਾਰੀ ਦੀ ਸਿਰਫ਼ ਜਖਮੀ ਹੋਣ 'ਤੇ ਉਹਦੀ ਜਰਸੀ ਲਟਕਾਉਣਾ ਠੀਕ ਨਹੀਂ। ਅੱਗੇ ਤੋਂ ਇਹ ਨਾ ਕਰਨ।