ਹਾਕੀ ਟੀਮ ਨੇ ਲਗਾਤਾਰ ਦੂਜਾ ਮੈਡਲ ਜਿੱਤਿਆ

ਭਾਰਤ ਦੀ ਪੁਰਸ਼ ਹਾਕੀ ਟੀਮ ਨੇ ਪੈਰਿਸ ਓਲੰਪਿਕ 2024 ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਕਾਂਸੀ ਦਾ ਮੈਡਲ ਜਿੱਤਿਆ। ਇਹ ਭਾਰਤ ਲਈ ਲਗਾਤਾਰ ਦੂਜਾ ਓਲੰਪਿਕ ਮੈਡਲ ਸੀ।

ਅਮਨ ਸਹਰਾਵਤ: ਨੌਜਵਾਨ ਪਹਿਲਵਾਨ

ਭਾਰਤ ਦੇ ਅਮਨ ਸਹਰਾਵਤ ਨੇ ਕੁਸ਼ਤੀ ਵਿੱਚ ਭਾਰਤ ਦਾ ਨਾਂ ਰੌਸ਼ਨ ਕੀਤਾ। ਉਨ੍ਹਾਂ ਨੇ 57 ਕਿਲੋਗ੍ਰਾਮ ਫ਼ਰੀ ਸਟਾਈਲ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਅਤੇ ਭਾਰਤ ਦੇ ਸਭ ਤੋਂ ਨੌਜਵਾਨ ਪਹਿਲਵਾਨ ਬਣ ਗਏ ਜਿਨ੍ਹਾਂ ਨੇ ਆਲੀਮਪਿਕ ਤਗ਼ਮਾ ਜਿੱਤਿਆ।

ਸੁਪਨੀਲ ਕੁਸਾਲੇ: ਉਨ੍ਹਾਂ ਨੇ 50 ਮੀਟਰ ਤਿੰਨ ਪੋਜ਼ੀਸ਼ਨ ਵਿੱਚ ਕਾਂਸੀ ਦਾ ਤਗਮਾ ਜਿੱਤਿਆ

ਸੁਪਨੀਲ ਕੁਸਾਲੇ ਨੇ ਵੀ 2024 ਦੇ ਪੈਰਿਸ ਓਲੰਪਿਕ ਵਿੱਚ ਸ਼ੂਟਿੰਗ ਵਿੱਚ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ। ਉਨ੍ਹਾਂ ਨੇ 50 ਮੀਟਰ ਤਿੰਨ ਪੋਜ਼ੀਸ਼ਨ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।

ਮਨੁ ਭਾਕਰ: ਆਲੀਪਿਕ 'ਚ ਦੋ ਮੈਡਲ ਜਿੱਤੇ

ਭਾਰਤ ਦੀ ਨੌਜਵਾਨ ਸ਼ੂਟਰ ਮਨੁ ਭਾਕਰ ਨੇ ਪੈਰਿਸ ਆਲੀਪਿਕ 2024 'ਚ ਇਤਿਹਾਸ ਰਚ ਦਿੱਤਾ ਹੈ। ਮਨੁ ਨੇ ਇਸ ਆਲੀਪਿਕ 'ਚ ਦੋ ਮੈਡਲ ਜਿੱਤੇ, ਅਤੇ ਇਸ ਨਾਲ ਉਹ ਇੱਕੋ ਆਲੀਪਿਕ 'ਚ ਦੋ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ।

ਨੀਰਜ ਚੋਪੜਾ: ‘ਟਰੈਕ ਐਂਡ ਫੀਲਡ ਇਵੈਂਟਸ’

ਟੋਕਿਓ ਓਲੰਪਿਕ ਵਿੱਚ ਸੋਨੇ ਦਾ ਤਗ਼ਮਾ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੇ ਨੀਰਜ ਚੋਪੜਾ ਨੇ ਪੈਰਿਸ ਓਲੰਪਿਕ 2024 ਵਿੱਚ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਉਹ ‘ਟਰੈਕ ਐਂਡ ਫੀਲਡ ਇਵੈਂਟਸ’ ਵਿੱਚ ਲਗਾਤਾਰ ਦੋ ਓਲੰਪਿਕ ਤਗ਼ਮੇ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣ ਗਿਆ ਹੈ।

2024 دا سالانہ جائزہ: پیرس اولمپکس 2024 وچ ان کھلاڑیاں نے تریخ بنائی

پیرس اولمپکس 2024 وچ ہندوستانی کھلاڑیاں نے شاندار کارکردگی دکھائی تے اپنی قوم دے دل جیت لئی، تریخ بنائی۔

Next Story