ਯੂਜ਼ਰਜ਼ ਬੋਲੇ- ਡਰਾਈਵਿੰਗ ਲਾਇਸੈਂਸ ਹੈ ਕੀ?

ਗਿਫਟ ਵਜੋਂ ਕਾਰ ਮਿਲਣ ਕਰਕੇ ਸੋਸ਼ਲ ਮੀਡੀਆ 'ਤੇ ਲੋਕ ਰੀਵਾ ਨੂੰ ਟ੍ਰੋਲ ਵੀ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ 13 ਸਾਲ ਦੀ ਰੀਵਾ ਨੂੰ ਗੱਡੀ ਤਾਂ ਗਿਫਟ ਕਰ ਦਿੱਤੀ, ਪਰ ਕੀ ਇਨ੍ਹਾਂ ਕੋਲ ਡਰਾਈਵਿੰਗ ਲਾਇਸੈਂਸ ਹੈ ਕੀ?

ਰੀਵਾ ਨੇ ਗੱਡੀ ਨਾਲ ਫੋਟੋ ਸਾਂਝੀ ਕੀਤੀ

13 ਸਾਲਾ ਰੀਵਾ ਨੇ ਲਾਲ ਰੰਗ ਦੇ ਕੱਪੜਿਆਂ ਵਿੱਚ ਆਪਣੀ ਬਿਲਕੁਲ ਨਵੀਂ ਗੱਡੀ ਨਾਲ ਇੱਕ ਵੀਡੀਓ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ। ਰੀਵਾ ਆਪਣੇ ਪਰਿਵਾਰ ਸਮੇਤ ਗੱਡੀ ਦੇ ਸਾਹਮਣੇ ਖੜ੍ਹੀ ਹੈ, ਜਦਕਿ ਉਸਦੀ ਮਾਂ ਗੱਡੀ ਦੀ ਪੂਜਾ ਕਰ ਰਹੀ ਹੈ।

ਬਾਲ ਕਲਾਕਾਰ ਰੀਵਾ ਅਰੋੜਾ ਦੇ 10 ਲੱਖ ਇੰਸਟਾਗ੍ਰਾਮ ਫਾਲੋਅਰਸ

ਹਾਲ ਹੀ ਵਿੱਚ ‘ਉਰੀ: ਦ ਸਰਜੀਕਲ ਸਟ੍ਰਾਈਕ’ ਦੀ ਕਲਾਕਾਰ ਰੀਵਾ ਅਰੋੜਾ ਨੇ ਇੰਸਟਾਗ੍ਰਾਮ ਉੱਤੇ 10 ਲੱਖ ਫਾਲੋਅਰਸ ਦਾ ਮੁਕਾਮ ਹਾਸਲ ਕੀਤਾ ਹੈ।

Next Story