ਅੰਗੂਰੀ ਭਾਬੀ ਦੇ ਕਿਰਦਾਰ ਲਈ ਕਾਫ਼ੀ ਸਾਰੀਆਂ ਕੁੜੀਆਂ ਦੇ ਆਡੀਸ਼ਨ ਲਏ ਗਏ ਸਨ। ਕੁੱਲ 80 ਕੁੜੀਆਂ ਸਿਲੈਕਟ ਹੋਈਆਂ ਸਨ। ਪਰ ਸ਼ੁਭਾਂਗੀ ਨੇ ਸਾਰੀਆਂ ਨੂੰ ਪਿੱਛੇ ਛੱਡਦਿਆਂ ਇਹ ਦੌੜ ਜਿੱਤੀ।
ਸ਼ੁਭਾਂਗੀ ਅਤਰੇ ਨੇ ਸਾਲ 2016 ਵਿੱਚ ਸ਼ੋਅ "ਭਾਬੀ ਜੀ ਘਰ ਪਰ ਹੈਂ" ਜੁਆਇਨ ਕੀਤਾ ਸੀ। ਇਸ ਸ਼ੋਅ ਤੋਂ ਬਾਅਦ ਉਨ੍ਹਾਂ ਨੂੰ ਇੱਕ ਨਵੀਂ ਪਛਾਣ ਮਿਲੀ ਹੈ।
ਸ਼ੁਭਾਂਗੀ ਨੇ ਇੱਕ ਇੰਟਰਵਿਊ ਵਿੱਚ ਆਪਣੀ ਵਿਆਹੁਤਾ ਜ਼ਿੰਦਗੀ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ- ਪੀਯੂਸ਼ ਅਤੇ ਮੈਂ ਆਪਣੇ ਰਿਸ਼ਤੇ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਅਸੀਂ ਪਿਛਲੇ ਇੱਕ ਸਾਲ ਤੋਂ ਵੱਖ ਰਹਿ ਰਹੇ ਹਾਂ।
‘ਭਾਬੀ ਜੀ ਘਰ ਪਰ ਹੈਂ’ ਫ਼ੇਮ ਸ਼ੁਭਾਂਗੀ ਅਤਰੇ ਆਪਣੇ ਪਤੀ ਪੀਯੂਸ਼ ਤੋਂ 19 ਸਾਲ ਬਾਅਦ ਵੱਖ ਹੋ ਗਈਆਂ ਹਨ। ਸ਼ੁਭਾਂਗੀ ਟੀਵੀ ਸੀਰੀਅਲ ‘ਭਾਬੀ ਜੀ ਘਰ ਪਰ ਹੈਂ’ ਵਿੱਚ ਅੰਗੂਰੀ ਭਾਬੀ ਦਾ ਕਿਰਦਾਰ ਨਿਭਾਉਂਦੀ ਹੈ।