ਖ਼ਬਰਾਂ ਸਨ ਕਿ 2013 ਦੇ ਸਮੇਂ ਕੈਮਰੂਨ ਡਾਇਆਜ਼ ਨੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਨੂੰ ਵੀ ਡੇਟ ਕੀਤਾ ਸੀ। ਇਹ ਅਫ਼ਵਾਹ ਸੀ ਕਿ ਕੈਮਰੂਨ ਨੇ ਮਸਕ ਦੀ ਕੰਪਨੀ ਟੈਸਲਾ ਮੋਟਰਸ ਤੋਂ ਇੱਕ ਗੱਡੀ ਖਰੀਦੀ ਸੀ, ਇਸੇ ਸਿਲਸਿਲੇ ਵਿੱਚ ਦੋਨਾਂ ਦੀ ਮੁਲਾਕਾਤ ਹੋਈ ਸੀ।
ਕੈਮਰੂਨ ਦਾ ਜਨਮ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਹੋਇਆ ਸੀ। ਉਨ੍ਹਾਂ ਨੇ 16 ਸਾਲ ਦੀ ਉਮਰੇ ਹੀ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ। ਜਦੋਂ ਉਹ 17 ਸਾਲ ਦੀਆਂ ਸਨ ਤਾਂ 'Seventeen' (1990) ਮੈਗਜ਼ੀਨ ਦੇ ਇਸ਼ੂ ਦੀ ਕਵਰ ਗਰਲ ਬਣੀਆਂ ਸਨ। ਉਨ੍ਹਾਂ ਨੇ 2 ਤੋਂ 3 ਮਹੀਨੇ ਮਾਡਲ ਵਜੋਂ ਕੰਮ ਕੀਤਾ।
ਕੈਮਰੂਨ ਡਿਆਜ਼ ਦੇ ਇੱਕ ਕਰੀਬੀ ਸੂਤਰ ਨੇ ਦੱਸਿਆ ਕਿ ਅਦਾਕਾਰਾ ਸੈੱਟ 'ਤੇ ਹੋਣ ਵਾਲੇ ਡਰਾਮਿਆਂ ਤੋਂ ਬਹੁਤ ਪਰੇਸ਼ਾਨ ਹੋ ਗਈ ਸੀ। ਉਹਨਾਂ ਨੂੰ ਹੁਣ ਕਿਸੇ ਨੂੰ ਕੁਝ ਸਾਬਤ ਕਰਨ ਦੀ ਲੋੜ ਨਹੀਂ ਹੈ। ਉਹਨਾਂ ਨੇ ਜਿੰਨਾ ਕੰਮ ਕਰਨਾ ਸੀ, ਉਹ ਕਰ ਲਿਆ ਹੈ। ਉਹਨਾਂ ਨੇ ਫ਼ਿਲਮ ਇੰਡਸਟਰੀ ਨੂੰ ਆਪਣਾ ਕਾਫ਼ੀ ਸਮਾਂ ਦੇ ਦਿੱਤਾ ਹੈ
ਇੱਕ ਸਮੇਂ ਹਾਲੀਵੁੱਡ ਦੀਆਂ ਸਭ ਤੋਂ ਵੱਧ ਤਨਖ਼ਾਹ ਲੈਣ ਵਾਲੀਆਂ ਅਦਾਕਾਰਾਵਾਂ ਵਿੱਚ ਸ਼ਾਮਿਲ ਕੈਮਰੂਨ ਡਿਆਜ਼ ਨੇ ਅਦਾਕਾਰੀ ਤੋਂ ਸੰਨਿਆਸ ਲੈ ਲਿਆ ਹੈ। ਖ਼ਬਰ ਹੈ ਕਿ ਆਪਣੇ ਆਖ਼ਰੀ ਪ੍ਰੋਜੈਕਟ ਤੋਂ ਬਾਅਦ ਉਹ ਕਿਸੇ ਵੀ ਫ਼ਿਲਮ ਵਿੱਚ ਕੰਮ ਨਹੀਂ ਕਰਨਗੀਆਂ।