ਵੀਡੀਓ ਸਾਹਮਣੇ ਆਉਂਦਿਆਂ ਹੀ ਪ੍ਰਸ਼ੰਸਕਾਂ ਨੇ ਮਲੈਕਾ ਦੀ ਭਰਪੂਰ ਸ਼ਲਾਘਾ ਕੀਤੀ ਹੈ। ਇੱਕ ਪ੍ਰਸ਼ੰਸਕ ਨੇ ਟਿੱਪਣੀ ਕਰਦਿਆਂ ਲਿਖਿਆ, "ਮਲੈਕਾ ਦਾ ਕੋਈ ਜਵਾਬ ਨਹੀਂ ਹੈ।"
ਉਨ੍ਹਾਂ ਨੇ ਇੱਕ ਕਾਲੇ ਰੰਗ ਦਾ ਇੰਡੋ-ਵੈਸਟਰਨ ਪਹਿਰਾਵਾ ਪਾਇਆ ਹੋਇਆ ਸੀ। ਇਸ ਲੁੱਕ ਨੂੰ ਉਨ੍ਹਾਂ ਨੇ ਹਲਕੇ ਮੇਕਅਪ ਅਤੇ ਉੱਚੀਆਂ ਹੀਲਾਂ ਨਾਲ ਪੂਰਾ ਕੀਤਾ ਸੀ। ਆਪਣੀ ਸ਼ਾਨਦਾਰ ਚਾਲ ਨਾਲ ਉਨ੍ਹਾਂ ਨੇ ਸਭ ਨੂੰ ਪ੍ਰਭਾਵਿਤ ਕੀਤਾ।
ਇਸ ਵੀਡੀਓ ਵਿੱਚ ਅਦਾਕਾਰਾ ਪੂਰੀ ਤਰ੍ਹਾਂ ਕਾਲੇ ਰੰਗ ਦੇ ਕੱਪੜਿਆਂ ਵਿੱਚ ਰੈਂਪ ਵਾਕ ਕਰਦੀ ਦਿਖਾਈ ਦੇ ਰਹੀ ਹੈ। ਇਸ ਵੀਡੀਓ ਵਿੱਚ ਉਹ ਬਹੁਤ ਹੀ ਸੋਹਣੀ ਲੱਗ ਰਹੀ ਹੈ।
49 ਵਰਿਆਂ ਦੀ ਮਲਾਇਕਾ ਅਰੋੜਾ ਫੈਸ਼ਨ ਅਤੇ ਫਿੱਟਨੈੱਸ ਦੇ ਮਾਮਲੇ ਵਿੱਚ ਇੱਕ ਵੱਖਰਾ ਹੀ ਟ੍ਰੈਂਡ ਸੈੱਟ ਕਰ ਚੁੱਕੀ ਹੈ। ਕਈ ਫੋਟੋਸ਼ੂਟ ਅਤੇ ਆਈਟਮ ਨੰਬਰਾਂ ਤੋਂ ਬਾਅਦ, ਹੁਣ ਇੱਕ ਵਾਰ ਫਿਰ ਉਹ ਰੈਂਪ 'ਤੇ ਉਤਰੀ ਹੈ, ਜਿਸਦਾ ਇੱਕ ਵੀਡੀਓ ਸਾਹਮਣੇ ਆਇਆ ਹੈ।