ਬਲੌਕ ਇੰਕ ਤੋਂ ਪਹਿਲਾਂ ਹਿੰਡਨਬਰਗ ਨੇ ਅਡਾਨੀ ਗਰੁੱਪ ਦੇ ਵਿਰੁੱਧ ਇੱਕ ਰਿਪੋਰਟ ਜਾਰੀ ਕੀਤੀ ਸੀ। ਲਗਭਗ ਦੋ ਮਹੀਨੇ ਪਹਿਲਾਂ, 24 ਜਨਵਰੀ ਨੂੰ ਹਿੰਡਨਬਰਗ ਰਿਸਰਚ ਦੀ ਰਿਪੋਰਟ ਆਉਣ ਤੋਂ ਬਾਅਦ ਤੋਂ ਅਡਾਨੀ ਗਰੁੱਪ ਦੇ ਸ਼ੇਅਰਾਂ ਵਿੱਚ ਕਾਫ਼ੀ ਉਤਾਰ-ਚੜਾਅ ਦੇਖਣ ਨੂੰ ਮਿਲਿਆ ਹੈ।
ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਕੁਝ ਹੀ ਦੇਰ ਬਾਅਦ ਬਲੌਕ ਇੰਕ ਦੇ ਸ਼ੇਅਰਾਂ ਵਿੱਚ ਲਗਪਗ 20% ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸ਼ੇਅਰਾਂ ਵਿੱਚ ਗਿਰਾਵਟ ਕਾਰਨ ਕੰਪਨੀ ਨੂੰ ਅਰਬਾਂ ਰੁਪਏ ਦਾ ਨੁਕਸਾਨ ਹੋਇਆ ਹੈ।
ਬਲੌਕ ਇੰਕ ਜਿਨ੍ਹਾਂ ਖੇਤਰਾਂ (ਡੈਮੋਗ੍ਰਾਫਿਕਸ) ਵਿੱਚ ਲੋਕਾਂ ਦੀ ਮਦਦ ਕਰਨ ਦਾ ਦਾਅਵਾ ਕਰਦੀ ਹੈ, ਕੰਪਨੀ ਨੇ ਪ੍ਰਣਾਲੀਬੱਧ ਢੰਗ ਨਾਲ ਉਨ੍ਹਾਂ ਹੀ ਲੋਕਾਂ ਦਾ ਫਾਇਦਾ ਉਠਾਇਆ ਹੈ।
ਜੈਕ ਡੌਰਸੀ ਦੀ ਬਲੌਕ ਇੰਕ ਉੱਤੇ ਧੋਖਾਧੜੀ ਦੇ ਇਲਜ਼ਾਮ ਲੱਗੇ ਹਨ, ਜਿਸ ਕਾਰਨ ਕੰਪਨੀ ਦਾ ਸ਼ੇਅਰ 20% ਡਿੱਗ ਗਿਆ ਹੈ।