ਹਿੰਡਨਬਰਗ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ, NSE ਨੇ ਪਿਛਲੇ ਮਹੀਨੇ 6 ਫਰਵਰੀ ਨੂੰ ਅਡਾਨੀ ਗਰੁੱਪ ਦੇ ਸਟਾਕਸ ਵਿੱਚ ਜ਼ਿਆਦਾ ਉਤਰਾ-ਚੜਾਅ ਕਾਰਨ ਪਹਿਲੀ ਵਾਰ ਅਡਾਨੀ ਇੰਟਰਪਰਾਈਜ਼ ਨੂੰ, ਅੰਬੂਜਾ ਸੀਮੈਂਟਸ ਅਤੇ ਅਡਾਨੀ ਪੋਰਟਸ ਦੇ ਨਾਲ, ਛੋਟੇ ਸਮੇਂ ਲਈ ASM ਵਿੱਚ ਪਾਇਆ ਸੀ।
ਸ਼ਾਰਟ ਟਰਮ ਅਤੇ ਲੌਂਗ ਟਰਮ ASM ਇੱਕ ਤਰ੍ਹਾਂ ਦੀ ਨਿਗਰਾਨੀ ਹੈ। ਜਿਸ ਵਿੱਚ ਮਾਰਕੀਟ ਦੇ ਰੈਗੂਲੇਟਰ ਸੇਬੀ ਅਤੇ ਮਾਰਕੀਟ ਐਕਸਚੇਂਜ BSE-NSE ਵੱਲੋਂ ਐਡੀਸ਼ਨਲ ਸਰਵੀਲੈਂਸ ਵਿੱਚ ਪਾਏ ਗਏ ਸਟਾਕਸ ਉੱਤੇ ਨਜ਼ਰ ਰੱਖੀ ਜਾਂਦੀ ਹੈ।
ASM ਫ਼ਰੇਮਵਰਕ ਅਧੀਨ ਸ਼ੇਅਰਾਂ ਦੀ ਛੋਟੀ ਸੂਚੀ ਲਈ ਮਾਪਦੰਡਾਂ ਵਿੱਚ ਹਾਈ-ਲੋ ਵੈਰੀਏਸ਼ਨ, ਕਲਾਇੰਟ ਕੰਨਸੰਟ੍ਰੇਸ਼ਨ, ਕੀਮਤ ਬੈਂਡ ਹਿੱਟਸ ਦੀ ਗਿਣਤੀ, ਕਲੋਜ਼ ਟੂ ਕਲੋਜ਼ ਕੀਮਤ ਵੈਰੀਏਸ਼ਨ ਅਤੇ PE-ਰੇਸ਼ੋ ਸ਼ਾਮਲ ਹਨ।
BSE-NSE ਨੇ ਦੂਜੀ ਵਾਰ ਅਡਾਨੀ ਪਾਵਰ ਨੂੰ ਛੋਟੇ ਸਮੇਂ ਦੇ ASM ਫ਼ਰੇਮਵਰਕ ਵਿੱਚ ਰੱਖਿਆ ਹੈ।