ਇਸਤੇਮਾਲਕਾਰ ਹਰ ਖਿਡਾਰੀ ਨੂੰ ਸਾਲਾਨਾ ₹100 ਤੋਂ ਲੈ ਕੇ ₹1,00,000 ਤੱਕ ਭੇਜ ਸਕਦੇ ਹਨ, ਪਰ ਇਹ ਕ੍ਰਿਕਟਰ ਤੇ ਨਿਰਭਰ ਕਰੇਗਾ ਕਿ ਉਹ ਭੇਜੀ ਗਈ ਰਾਸ਼ੀ ਕਬੂਲ ਕਰਦੇ ਹਨ ਜਾਂ ਨਹੀਂ।
ਦੱਸ ਦਈਏ ਕਿ ਅਸ਼ਨੀਰ ਗਰੋਵਰ ਇਸ ਵੇਲੇ ਇੱਕ ਅਦਾਲਤੀ ਮਾਮਲੇ ਦਾ ਸਾਹਮਣਾ ਕਰ ਰਹੇ ਹਨ। ਭਾਰਤਪੇ ਨੇ ਉਨ੍ਹਾਂ ਉੱਤੇ ਕੰਪਨੀ ਵਿੱਚ ਕੰਮ ਕਰਦਿਆਂ 88.6 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਾਇਆ ਹੈ।
ਕ੍ਰਿਕਪੇ ਇੱਕ ਅਸਲ ਪੈਸੇ ਵਾਲਾ ਗੇਮਿੰਗ ਐਪ ਹੈ। ਇਸ ਐਪ ਰਾਹੀਂ 18 ਸਾਲ ਤੋਂ ਵੱਧ ਉਮਰ ਦੇ ਲੋਕ ਆਪਣੀ ਵਰਚੁਅਲ ਕ੍ਰਿਕਟ ਟੀਮ ਬਣਾ ਸਕਦੇ ਹਨ। ਖਿਡਾਰੀਆਂ ਦੇ ਲਾਈਵ ਮੈਚ ਪ੍ਰਦਰਸ਼ਨ ਦੇ ਆਧਾਰ 'ਤੇ ਨਕਦ ਇਨਾਮ ਜਿੱਤ ਸਕਦੇ ਹਨ।
ਪੀ. ਐੱਲ. ਤੋਂ ਪਹਿਲਾਂ ਹੀ CrickPe ਐਪ ਲਾਂਚ ਕਰ ਦਿੱਤਾ ਗਿਆ ਹੈ, ਜਿਸਦਾ ਮਕਸਦ MPL ਅਤੇ ਡ੍ਰੀਮ 11 ਦਾ ਦਬਦਬਾ ਖ਼ਤਮ ਕਰਨਾ ਹੈ।