ਧਵਨ ਨੇ ਕਿਹਾ ਕਿ, ਨੌਜਵਾਨਾਂ ਨੂੰ ਰਿਸ਼ਤਿਆਂ ਵਿੱਚ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ। ਕਈ ਵਾਰ ਨੌਜਵਾਨ ਜਲਦੀ ਵਿੱਚ ਭਾਵੁਕ ਫ਼ੈਸਲੇ ਲੈ ਲੈਂਦੇ ਨੇ ਅਤੇ ਵਿਆਹ ਕਰ ਲੈਂਦੇ ਨੇ।
ਸਲਾਮੀ ਬੱਲੇਬਾਜ਼ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦਾ ਤਲਾਕ ਦਾ ਮਾਮਲਾ ਅਜੇ ਤੱਕ ਨਹੀਂ ਸੁਲਝਿਆ ਹੈ। ਉਨ੍ਹਾਂ 'ਪੁਨਰ ਵਿਆਹ' ਦੇ ਵਿਸ਼ੇ ਤੋਂ ਇਨਕਾਰ ਨਹੀਂ ਕੀਤਾ, ਪਰ ਫਿਲਹਾਲ ਇਸ ਬਾਰੇ ਨਹੀਂ ਸੋਚ ਰਹੇ ਹਨ।
ਸ਼ਿਖਰ ਤੇ ਆਇਸ਼ਾ ਦੀ ਪ੍ਰੇਮ ਕਹਾਣੀ ਦੀ ਗੱਲ ਕਰੀਏ ਤਾਂ ਇਹ ਸੋਸ਼ਲ ਮੀਡੀਆ ਤੋਂ ਸ਼ੁਰੂ ਹੋਈ। ਸੋਸ਼ਲ ਮੀਡੀਆ ਉੱਤੇ ਆਇਸ਼ਾ ਦੀ ਫੋਟੋ ਵੇਖ ਕੇ ਸ਼ਿਖਰ ਪਹਿਲੀ ਨਜ਼ਰੇ ਹੀ ਉਨ੍ਹਾਂ ਉੱਤੇ ਮੋਹਿਤ ਹੋ ਗਏ ਸਨ। ਆਇਸ਼ਾ ਤਲਾਕਸ਼ੁਦਾ ਸੀ ਤੇ ਉਨ੍ਹਾਂ ਦੀਆਂ ਦੋ ਧੀਆਂ ਸਨ।
ਕਿਹਾ - ਪਹਿਲੀ ਵਿਆਹ ਦੀਆਂ ਗ਼ਲਤੀਆਂ ਦੂਜੀ ਵਾਰ ਨਹੀਂ ਦੁਹਰਾਵਾਂਗਾ।