ਭਾਰਤੀ ਕ੍ਰਿਕਟ ਟੀਮ ਨੇ ਚੈਂਪੀਅਨਜ਼ ਟਰਾਫ਼ੀ 2025 ਵਿੱਚ ਆਪਣੇ ਅਭਿਆਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਦੁਬਈ ਵਿੱਚ ਖੇਡੇ ਗਏ ਇਸ ਮੈਚ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾਇਆ। ਇਸ ਜਿੱਤ ਵਿੱਚ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦੀ ਨਾਬਾਦ 101 ਦੌੜਾਂ ਦੀ ਸ਼ਤਕੀ ਪਾਰੀ ਅਤੇ ਮੁਹੰਮਦ ਸ਼ਮੀ ਦੀ 5 ਵਿਕਟਾਂ ਦੀ ਬੇਹਤਰੀਨ ਗੇਂਦਬਾਜ਼ੀ ਨੇ ਮਹੱਤਵਪੂਰਨ ਭੂਮਿਕਾ ਨਿਭਾਈ।
ਖੇਡ ਨਿਊਜ਼: ਭਾਰਤੀ ਕ੍ਰਿਕਟ ਟੀਮ ਨੇ ਚੈਂਪੀਅਨਜ਼ ਟਰਾਫ਼ੀ 2025 ਵਿੱਚ ਆਪਣੇ ਅਭਿਆਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਦੁਬਈ ਵਿੱਚ ਖੇਡੇ ਗਏ ਇਸ ਮੈਚ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾਇਆ। ਇਸ ਜਿੱਤ ਵਿੱਚ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦੀ ਨਾਬਾਦ 101 ਦੌੜਾਂ ਦੀ ਸ਼ਤਕੀ ਪਾਰੀ ਅਤੇ ਮੁਹੰਮਦ ਸ਼ਮੀ ਦੀ 5 ਵਿਕਟਾਂ ਦੀ ਬੇਹਤਰੀਨ ਗੇਂਦਬਾਜ਼ੀ ਨੇ ਮਹੱਤਵਪੂ ਰਨ ਭੂਮਿਕਾ ਨਿਭਾਈ। ਭਾਰਤ ਦਾ ਅਗਲਾ ਮੁਕਾਬਲਾ ਪਾਕਿਸਤਾਨ ਖ਼ਿਲਾਫ਼ 23 ਫ਼ਰਵਰੀ ਨੂੰ ਦੁਬਈ ਵਿੱਚ ਹੋਵੇਗਾ।
ਬੰਗਲਾਦੇਸ਼ ਦੀ ਸ਼ੁਰੂਆਤ ਨਿਰਾਸ਼ਾਜਨਕ
ਮੈਚ ਵਿੱਚ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਬੰਗਲਾਦੇਸ਼ ਦੀ ਟੀਮ ਦਾ ਆਗਾਜ਼ ਬੇਹੱਦ ਨਿਰਾਸ਼ਾਜਨਕ ਰਿਹਾ। ਟੀਮ ਦੇ 5 ਬੱਲੇਬਾਜ਼ ਸਿਰਫ਼ 35 ਦੌੜਾਂ ਦੇ ਅੰਦਰ ਪਵੇਲੀਅਨ ਵਾਪਸ ਪਰਤ ਗਏ। ਇਸ ਤੋਂ ਬਾਅਦ ਜੈਕਰ ਅਲੀ ਅਤੇ ਤੌਹੀਦ ਹਿਰਦੋਏ ਦੇ ਵਿਚਕਾਰ ਛੇਵੇਂ ਵਿਕਟ ਲਈ 154 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਹੋਈ, ਜਿਸ ਦੇ ਸਦਕਾ ਬੰਗਲਾਦੇਸ਼ ਦੀ ਟੀਮ 228 ਦੌੜਾਂ ਬਣਾਉਣ ਵਿੱਚ ਕਾਮਯਾਬ ਰਹੀ। ਜੈਕਰ ਅਲੀ ਨੇ 68 ਦੌੜਾਂ ਦੀ ਪਾਰੀ ਖੇਡੀ, ਜਦੋਂ ਕਿ ਤੌਹੀਦ ਹਿਰਦੋਏ ਨੇ 100 ਦੌੜਾਂ ਬਣਾ ਕੇ ਟੀਮ ਨੂੰ ਸੰਭਾਲਿਆ।
ਭਾਰਤ ਵੱਲੋਂ ਮੁਹੰਮਦ ਸ਼ਮੀ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 5 ਬੱਲੇਬਾਜ਼ਾਂ ਦਾ ਸ਼ਿਕਾਰ ਕੀਤਾ। ਇਸ ਪ੍ਰਦਰਸ਼ਨ ਦੇ ਨਾਲ ਹੀ ਉਨ੍ਹਾਂ ਨੇ ਵਨਡੇ ਵਿੱਚ ਸਭ ਤੋਂ ਘੱਟ ਗੇਂਦਾਂ 'ਤੇ 200 ਵਿਕਟਾਂ ਪੂਰੀਆਂ ਕਰਨ ਦਾ ਵਰਲਡ ਰਿਕਾਰਡ ਆਪਣੇ ਨਾਮ ਕੀਤਾ। ਸ਼ਮੀ ਨੇ ਮਿਸ਼ੇਲ ਸਟਾਰਕ ਦਾ ਸਭ ਤੋਂ ਘੱਟ ਗੇਂਦਾਂ 'ਤੇ 200 ਵਿਕਟਾਂ ਲੈਣ ਦਾ ਰਿਕਾਰਡ ਤੋੜ ਦਿੱਤਾ ਅਤੇ ਇੱਕ ਨਵੀਂ ਪ੍ਰਾਪਤੀ ਹਾਸਲ ਕੀਤੀ।
ਗਿੱਲ ਨੇ ਲਗਾਇਆ ਸ਼ਾਨਦਾਰ ਸ਼ਤਕ
ਬੰਗਲਾਦੇਸ਼ ਦੇ 228 ਦੌੜਾਂ ਦੇ ਜਵਾਬ ਵਿੱਚ ਭਾਰਤ ਦੀ ਸ਼ੁਰੂਆਤ ਸ਼ਾਨਦਾਰ ਰਹੀ। ਟੀਮ ਇੰਡੀਆ ਨੇ 10 ਓਵਰਾਂ ਵਿੱਚ 1 ਵਿਕਟ ਗੁਆ ਕੇ 69 ਦੌੜਾਂ ਬਣਾ ਲਈਆਂ ਸਨ। ਕਪਤਾਨ ਰੋਹਿਤ ਸ਼ਰਮਾ ਨੇ ਤੇਜ਼ ਬੱਲੇਬਾਜ਼ੀ ਕਰਦੇ ਹੋਏ 41 ਦੌੜਾਂ ਬਣਾਈਆਂ, ਪਰ ਉਹ ਜ਼ਿਆਦਾ ਦੇਰ ਨਹੀਂ ਟਿਕ ਸਕੇ। ਇਸ ਤੋਂ ਬਾਅਦ ਵਿਰਾਟ ਕੋਹਲੀ ਕ੍ਰੀਜ਼ 'ਤੇ ਆਏ, ਪਰ ਉਹ ਵੀ 22 ਦੌੜਾਂ ਬਣਾ ਕੇ ਪਵੇਲੀਅਨ ਵਾਪਸ ਪਰਤ ਗਏ। ਮਿਡਲ ਆਰਡਰ ਵਿੱਚ ਸ਼੍ਰੇਯਸ ਅਈਅਰ (15) ਅਤੇ ਅਕਸ਼ਰ ਪਟੇਲ (8) ਵੀ ਕੁਝ ਖ਼ਾਸ ਪ੍ਰਦਰਸ਼ਨ ਨਹੀਂ ਕਰ ਸਕੇ ਅਤੇ ਜਲਦੀ ਆਊਟ ਹੋ ਗਏ।
ਦੂਜੇ ਪਾਸੇ, ਸ਼ੁਭਮਨ ਗਿੱਲ ਨੇ ਇੱਕ ਸਿਰਾ ਸੰਭਾਲਿਆ ਰੱਖਿਆ ਅਤੇ ਕੇ. ਐਲ. ਰਾਹੁਲ ਨਾਲ ਮਿਲ ਕੇ 87 ਦੌੜਾਂ ਦੀ ਨਾਬਾਦ ਸਾਂਝੇਦਾਰੀ ਕੀਤੀ। ਦੋਨੋਂ ਬੱਲੇਬਾਜ਼ਾਂ ਨੇ ਦਬਾਅ ਵਿੱਚ ਸੰਜਮ ਬਣਾਈ ਰੱਖਿਆ ਅਤੇ ਭਾਰਤ ਨੂੰ 6 ਵਿਕਟਾਂ ਨਾਲ ਜਿੱਤ ਦਿਲਾਈ। ਕੇ. ਐਲ. ਰਾਹੁਲ ਨੇ ਨਾਬਾਦ 41 ਦੌੜਾਂ ਦੀ ਪਾਰੀ ਖੇਡੀ, ਜਿਸ ਵਿੱਚ 1 ਚੌਕਾ ਅਤੇ 2 ਛੱਕੇ ਸ਼ਾਮਲ ਸਨ। ਓਧਰ, ਸ਼ੁਭਮਨ ਗਿੱਲ ਨੇ 129 ਗੇਂਦਾਂ 'ਤੇ ਨਾਬਾਦ 101 ਦੌੜਾਂ ਬਣਾਈਆਂ ਅਤੇ ਟੀਮ ਨੂੰ ਸ਼ਾਨਦਾਰ ਜਿੱਤ ਤੱਕ ਪਹੁੰਚਾਇਆ।