CBSE ਨੇ ਮਿਡਲ ਈਸਟ ਦੇ ਵਿਦਿਆਰਥੀਆਂ ਲਈ ਹਾਈਬ੍ਰਿਡ ਮੁਲਾਂਕਣ ਪ੍ਰਣਾਲੀ 2026 ਲਾਗੂ ਕੀਤੀ

CBSE ਨੇ ਮਿਡਲ ਈਸਟ ਦੇ ਦੇ ਵਿਦਿਆਰਥੀਆਂ ਲਈ ਹਾਈਬ੍ਰਿਡ ਮੁਲਾਂਕਣ ਪ੍ਰਣਾਲੀ 2026 ਲਾਗੂ ਕੀਤੀ ਹੈ, ਜਿਸ ਵਿੱਚ ਪਰੀਖਿਆ ਹੋਏ ਵਿਸ਼ਿਆਂ ਦੇ ਅੰਕ ਸਿੱਧੇ ਜੋੜੇ ਜਾਣਗੇ ਅਤੇ ਬਾਕੀ ਵਿਸ਼ਿਆਂ ਲਈ ਇੰਟਰਨਲ ਅਸੈਸਮੈਂਟ ਅਤੇ ਸਰਵੋਤਮ ਵਿਸ਼ਿਆਂ ਦੇ ਔਸਤ ਦੇ ਆਧਾਰ ’ਤੇ ਅੰਕ ਤੈਅ ਕੀਤੇ ਜਾਣਗੇ।

ਸੀਬੀਐਸਈ ਨੇ ਮਿਡਲ ਈਸਟ ਦੇ ਦੇਸ਼ਾਂ ਵਿੱਚ ਪਰੀਖਿਆ ਰੱਦ ਹੋਣ ਤੋਂ ਬਾਅਦ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਨਵਾਂ ਹਾਈਬ੍ਰਿਡ ਮੁਲਾਂਕਣ ਮਾਡਲ ਲਾਗੂ ਕੀਤਾ ਹੈ, ਜਿਸ ਅਧੀਨ ਜਿੱਥੇ ਪਰੀਖਿਆ ਹੋਈ ਹੈ ਉੱਥੇ ਦੇ ਅੰਕ ਸਿੱਧੇ ਜੋੜੇ ਜਾਣਗੇ ਅਤੇ ਬਾਕੀ ਵਿਸ਼ਿਆਂ ਦੇ ਅੰਕ ਸਕੂਲ ਅਸੈਸਮੈਂਟ ਅਤੇ ਸਰਵੋਤਮ ਵਿਸ਼ਿਆਂ ਦੇ ਔਸਤ ਦੇ ਆਧਾਰ ’ਤੇ ਤੈਅ ਕੀਤੇ ਜਾਣਗੇ।

ਇਹ ਫੈਸਲਾ ਬਹਿਰੀਨ, ਕੂਵੈਤ, ਓਮਾਨ, ਕਤਰ, ਸਾਊਦੀ ਅਰਬ ਅਤੇ ਯੂਏਈ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਲਈ ਲਿਆ ਗਿਆ ਹੈ, ਤਾਂ ਜੋ ਮੌਜੂਦਾ ਹਾਲਾਤ ਵਿੱਚ ਉਹਨਾਂ ਦਾ ਅਕਾਦਮਿਕ ਸਾਲ ਪ੍ਰਭਾਵਿਤ ਨਾ ਹੋਵੇ ਅਤੇ ਸਮੇਂ ’ਤੇ ਨਤੀਜੇ ਜਾਰੀ ਕੀਤੇ ਜਾ ਸਕਣ।

ਜਿਨ੍ਹਾਂ ਵਿਸ਼ਿਆਂ ਦੀ ਪਰੀਖਿਆ ਹੋ ਚੁੱਕੀ ਹੈ, ਉਹਨਾਂ ਦੇ ਅਸਲ ਅੰਕ ਸਿੱਧੇ ਅੰਤਿਮ ਨਤੀਜੇ ਵਿੱਚ ਸ਼ਾਮਲ ਕੀਤੇ ਜਾਣਗੇ। ਜਿਨ੍ਹਾਂ ਵਿਸ਼ਿਆਂ ਦੀ ਪਰੀਖਿਆ ਨਹੀਂ ਹੋ ਸਕੀ, ਉਹਨਾਂ ਲਈ ਸਕੂਲ ਦੁਆਰਾ ਕਰਵਾਏ ਗਏ ਟੈਸਟ, ਪ੍ਰੈਕਟੀਕਲ ਅਤੇ ਇੰਟਰਨਲ ਅਸੈਸਮੈਂਟ ਦੇ ਆਧਾਰ ’ਤੇ ਅੰਕ ਦਿੱਤੇ ਜਾਣਗੇ।

CBSE ਨੇ ਮਿਡਲ ਈਸਟ ਦੇ ਵਿਦਿਆਰਥੀਆਂ ਲਈ ਹਾਈਬ੍ਰਿਡ ਮੁਲਾਂਕਣ ਪ੍ਰਣਾਲੀ 2026 ਲਾਗੂ ਕੀਤੀ

ਹਾਈਬ੍ਰਿਡ ਪ੍ਰਣਾਲੀ ਵਿੱਚ ਵਿਦਿਆਰਥੀਆਂ ਨੂੰ ਤਿੰਨ ਵੱਖ-ਵੱਖ ਸ਼੍ਰੇਣੀਆਂ ਦੇ ਆਧਾਰ ’ਤੇ ਅੰਕ ਦਿੱਤੇ ਜਾਣਗੇ। ਜੇ ਕਿਸੇ ਵਿਦਿਆਰਥੀ ਨੇ 4 ਪੇਪਰ ਦਿੱਤੇ ਹਨ, ਤਾਂ ਬਾਕੀ ਵਿਸ਼ਿਆਂ ਦੇ ਅੰਕ ਉਸਦੇ ਸਰਵੋਤਮ 3 ਵਿਸ਼ਿਆਂ ਦੇ ਔਸਤ ਦੇ ਆਧਾਰ ’ਤੇ ਤੈਅ ਕੀਤੇ ਜਾਣਗੇ।

ਜਿਨ੍ਹਾਂ ਵਿਦਿਆਰਥੀਆਂ ਨੇ ਕੇਵਲ 3 ਪੇਪਰ ਦਿੱਤੇ ਹਨ, ਉਹਨਾਂ ਲਈ ਸਰਵੋਤਮ 2 ਵਿਸ਼ਿਆਂ ਦਾ ਔਸਤ ਲਾਗੂ ਕੀਤਾ ਜਾਵੇਗਾ। ਜੇ ਕਿਸੇ ਨੇ ਸਿਰਫ 2 ਪਰੀਖਿਆਵਾਂ ਦਿੱਤੀਆਂ ਹਨ, ਤਾਂ ਉਹਨਾਂ ਦੋਹਾਂ ਦੇ ਔਸਤ ਅੰਕ ਅੰਤਿਮ ਨਤੀਜੇ ਵਜੋਂ ਮੰਨੇ ਜਾਣਗੇ। ਇਸ ਤੋਂ ਇਲਾਵਾ, ਇੰਟਰਨਲ ਅਸੈਸਮੈਂਟ, ਪ੍ਰੋਜੈਕਟ ਅਤੇ ਪ੍ਰੀ-ਬੋਰਡ ਦੇ ਅੰਕ ਵੀ ਕੁੱਲ ਮੁਲਾਂਕਣ ਵਿੱਚ ਸ਼ਾਮਲ ਕੀਤੇ ਜਾਣਗੇ।

ਸੀਬੀਐਸਈ ਨੇ ਸਭ ਸੰਬੰਧਤ ਸਕੂਲਾਂ ਨੂੰ ਹੁਕਮ ਦਿੱਤਾ ਹੈ ਕਿ ਉਹ 6 ਅਪ੍ਰੈਲ ਤੋਂ 13 ਅਪ੍ਰੈਲ 2026 ਦੇ ਵਿਚਕਾਰ ਵਿਦਿਆਰਥੀਆਂ ਦੇ ਅੰਕ ਬੋਰਡ ਦੇ ਪੋਰਟਲ ’ਤੇ ਅਪਲੋਡ ਕਰਨ। ਡਾਟਾ ਜਮ੍ਹਾਂ ਹੋਣ ਤੋਂ ਬਾਅਦ ਇਸ ਵਿੱਚ ਕਿਸੇ ਤਰ੍ਹਾਂ ਦਾ ਬਦਲਾਅ ਸੰਭਵ ਨਹੀਂ ਹੋਵੇਗਾ।

ਹਾਲਾਂਕਿ, ਜਿਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਅੰਕਾਂ ਨਾਲ ਸੰਤੁਸ਼ਟੀ ਨਹੀਂ ਹੋਵੇਗੀ, ਉਹਨਾਂ ਨੂੰ ਮਈ-ਜੂਨ 2026 ਵਿੱਚ ਹੋਣ ਵਾਲੀ ਇੰਪ੍ਰੂਵਮੈਂਟ ਪਰੀਖਿਆ ਵਿੱਚ ਬੈਠਣ ਦਾ ਮੌਕਾ ਦਿੱਤਾ ਜਾਵੇਗਾ।

 

Leave a comment