ਕੌਂਸਲ ਫਾਰ ਦ ਇੰਡিয়ান ਸਕੂਲ ਸਰਟੀਫਿਕੇਟ ਏਗਜ਼ਾਮੀਨੇਸ਼ਨਜ਼ (CISCE) ਨੇ ਕਲਾਸ 10 (ICSE) ਅਤੇ ਕਲਾਸ 12 (ISC) ਦੇ 2026 ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਇਸ ਸਾਲ ICSE ਵਿੱਚ 99.18 ਫੀਸਦੀ ਅਤੇ ISC ਵਿੱਚ 99.13 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਦੋਵਾਂ ਹੀ ਪੱਧਰਾਂ ‘ਤੇ ਲੜਕੀਆਂ ਨੇ ਲੜਕਿਆਂ ਨਾਲੋਂ ਵਧੀਆ ਪ੍ਰਦਰਸ਼ਨ ਕੀਤਾ ਹੈ।
ਨਤੀਜੇ ਜਾਰੀ ਹੋਣ ਨਾਲ ਹੀ ਵਿਦਿਆਰਥੀਆਂ ਵਿੱਚ ਉਤਸ਼ਾਹ ਦੇਖਿਆ ਗਿਆ। ਬੋਰਡ ਨੇ ਸਪਸ਼ਟ ਕੀਤਾ ਹੈ ਕਿ ਨਤੀਜੇ ਪੂਰੀ ਤਰ੍ਹਾਂ ਆਨਲਾਈਨ ਮੋਡ ਵਿੱਚ ਉਪਲਬਧ ਹਨ ਅਤੇ ਵਿਦਿਆਰਥੀ ਆਪਣੀ ਮਾਰਕਸ਼ੀਟ ਆਸਾਨੀ ਨਾਲ ਡਾਊਨਲੋਡ ਕਰ ਸਕਦੇ ਹਨ।
ਵਿਦਿਆਰਥੀ CISCE ਦੀ ਅਧਿਕਾਰਿਕ ਵੈੱਬਸਾਈਟ cisce.org ਜਾਂ results.cisce.org ‘ਤੇ ਜਾ ਕੇ UID, Index Number ਅਤੇ ਕੈਪਚਾ ਭਰ ਕੇ ਆਪਣਾ ਨਤੀਜਾ ਦੇਖ ਸਕਦੇ ਹਨ। ਨਤੀਜਾ ਸਕ੍ਰੀਨ ‘ਤੇ ਆਉਣ ਤੋਂ ਬਾਅਦ ਇਸਨੂੰ ਡਾਊਨਲੋਡ ਅਤੇ ਪ੍ਰਿੰਟ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ SMS ਰਾਹੀਂ ਵੀ ਨਤੀਜਾ ਚੈੱਕ ਕਰਨ ਦੀ ਸੁਵਿਧਾ ਦਿੱਤੀ ਗਈ ਹੈ। ਵਿਦਿਆਰਥੀ “ICSE Results” ਜਾਂ “ISC Results” ਲਿਖ ਕੇ 09248082883 ‘ਤੇ ਭੇਜ ਸਕਦੇ ਹਨ, ਜਿਸ ਤੋਂ ਬਾਅਦ ਕੁਝ ਸਕਿੰਟਾਂ ਵਿੱਚ ਮੋਬਾਈਲ ‘ਤੇ ਨਤੀਜਾ ਪ੍ਰਾਪਤ ਹੋ ਜਾਵੇਗਾ।
DigiLocker ਐਪ ਜਾਂ ਵੈੱਬਸਾਈਟ ਰਾਹੀਂ ਵੀ ਡਿਜਿਟਲ ਮਾਰਕਸ਼ੀਟ ਡਾਊਨਲੋਡ ਕੀਤੀ ਜਾ ਸਕਦੀ ਹੈ। ICSE/ISC Marksheet ਸੈਕਸ਼ਨ ਵਿੱਚ ਜਾ ਕੇ ਲੋੜੀਂਦੀ ਜਾਣਕਾਰੀ ਭਰਨ ਤੋਂ ਬਾਅਦ ਮਾਰਕਸ਼ੀਟ ਉਪਲਬਧ ਹੋ ਜਾਂਦੀ ਹੈ।
ਬੋਰਡ ਦੇ ਅਨੁਸਾਰ, ਜਿਹੜੇ ਵਿਦਿਆਰਥੀ ਆਪਣੇ ਅੰਕਾਂ ਨਾਲ ਸੰਤੁਸ਼ਟ ਨਹੀਂ ਹਨ, ਉਹ ਰੀਚੈਕਿੰਗ ਲਈ ਅਰਜ਼ੀ ਦੇ ਸਕਦੇ ਹਨ। ਅਸਫਲ ਵਿਦਿਆਰਥੀਆਂ ਲਈ ਇੰਪ੍ਰੂਵਮੈਂਟ ਪ੍ਰੀਖਿਆ ਦਾ ਵਿਕਲਪ ਵੀ ਉਪਲਬਧ ਰਹੇਗਾ, ਜਿਸ ਰਾਹੀਂ ਉਹ ਆਪਣੇ ਨਤੀਜੇ ਨੂੰ ਸੁਧਾਰ ਸਕਣਗੇ।








