ਦਿੱਲੀ ਕੈਪੀਟਲਜ਼ ਨੇ 226 ਰਨ ਬਣਾਕੇ ਰਾਜਸਥਾਨ ਰੌਇਲਜ਼ ਨੂੰ 7 ਵਿਕਟਾਂ ਨਾਲ ਹਰਾਇਆ IPL 2026

IPL 2026 ਦੇ ਜੈਪੁਰ ਮੈਚ ਵਿੱਚ ਦਿੱਲੀ ਕੈਪੀਟਲਜ਼ ਨੇ 226 ਰਨਾਂ ਦਾ ਟਾਰਗੇਟ 19.1 ਓਵਰਾਂ ਵਿੱਚ ਪੂਰਾ ਕਰਕੇ ਰਾਜਸਥਾਨ ਰੌਇਲਜ਼ ਨੂੰ 7 ਵਿਕਟਾਂ ਨਾਲ ਹਰਾਇਆ।

ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਵਿੱਚ ਖੇਡੇ ਗਏ ਇੰਡিয়ান ਪ੍ਰੀਮੀਅਰ ਲੀਗ 2026 ਦੇ ਮੈਚ ਵਿੱਚ ਦਿੱਲੀ ਕੈਪੀਟਲਜ਼ ਨੇ ਰਾਜਸਥਾਨ ਰੌਇਲਜ਼ ਨੂੰ 7 ਵਿਕਟਾਂ ਨਾਲ ਹਰਾਉਂਦੇ ਹੋਏ 225 ਰਨਾਂ ਦਾ ਟਾਰਗੇਟ 19.1 ਓਵਰਾਂ ਵਿੱਚ ਪੂਰਾ ਕਰ ਲਿਆ।

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਰਾਜਸਥਾਨ ਰੌਇਲਜ਼ ਨੇ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ 'ਤੇ 225 ਰਨ ਬਣਾਏ। ਸ਼ੁਰੂਆਤ ਖਰਾਬ ਰਹੀ ਪਰ ਰਿਯਾਨ ਪਰਾਗ ਨੇ ਇਨਿੰਗ ਨੂੰ ਸੰਭਾਲਦੇ ਹੋਏ 50 ਗੇਂਦਾਂ ਵਿੱਚ 90 ਰਨ ਬਣਾਏ, ਜਿਸ ਵਿੱਚ 5 ਛੱਕੇ ਅਤੇ 8 ਚੌਕੇ ਸ਼ਾਮਲ ਸਨ। ਧਰੁਵ ਜੁਰੇਲ ਨੇ 42 ਰਨ ਜੋੜੇ, ਜਦਕਿ ਡੋਨੋਵਨ ਫਰੇਰਾ ਨੇ 14 ਗੇਂਦਾਂ ਵਿੱਚ 47 ਰਨ ਬਣਾਕੇ ਸਕੋਰ 225 ਤੱਕ ਪਹੁੰਚਾਇਆ। ਦਿੱਲੀ ਵੱਲੋਂ ਮਿਚੇਲ ਸਟਾਰਕ ਨੇ 3 ਵਿਕਟਾਂ ਹਾਸਲ ਕੀਤੀਆਂ।

ਟਾਰਗੇਟ ਦਾ ਪਿੱਛਾ ਕਰਦਿਆਂ ਦਿੱਲੀ ਕੈਪੀਟਲਜ਼ ਨੇ 19.1 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ 'ਤੇ 226 ਰਨ ਬਣਾਕੇ ਮੈਚ ਆਪਣੇ ਨਾਮ ਕੀਤਾ। ਓਪਨਿੰਗ ਜੋੜੀ ਪਥੁਮ ਨਿਸਾਂਕਾ ਅਤੇ ਕੇਐਲ ਰਾਹੁਲ ਨੇ 9.3 ਓਵਰਾਂ ਵਿੱਚ 110 ਰਨਾਂ ਦੀ ਸਾਂਝ ਪਾਈ। ਨਿਸਾਂਕਾ ਨੇ 33 ਗੇਂਦਾਂ ਵਿੱਚ 62 ਰਨ ਬਣਾਏ, ਜਦਕਿ ਰਾਹੁਲ ਨੇ 40 ਗੇਂਦਾਂ ਵਿੱਚ 75 ਰਨ ਬਣਾਏ, ਜਿਸ ਵਿੱਚ 5 ਛੱਕੇ ਅਤੇ 6 ਚੌਕੇ ਸ਼ਾਮਲ ਸਨ। ਨਿਤੀਸ਼ ਰਾਣਾ ਨੇ 33 ਰਨਾਂ ਦਾ ਯੋਗਦਾਨ ਦਿੱਤਾ।

ਅੰਤਲੇ ਪੜਾਅ ਵਿੱਚ ਆਸ਼ੁਤੋਸ਼ ਸ਼ਰਮਾ ਅਤੇ ਟ੍ਰਿਸਟਨ ਸਟਬਸ ਨੇ ਅਣਹਾਰ ਸਾਂਝ ਬਣਾਕੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਰਾਜਸਥਾਨ ਵੱਲੋਂ ਜੋਫਰਾ ਆਰਚਰ, ਤੁਸ਼ਾਰ ਦੇਸ਼ਪਾਂਡੇ ਅਤੇ ਰਵਿੰਦਰ ਜਡੇਜਾ ਨੇ ਇੱਕ-ਇੱਕ ਵਿਕਟ ਲਈ, ਪਰ ਟੀਮ 225 ਰਨਾਂ ਦਾ ਸਕੋਰ ਬਚਾਉਣ ਵਿੱਚ ਅਸਫਲ ਰਹੀ।

ਇਸ ਜਿੱਤ ਨਾਲ ਦਿੱਲੀ ਕੈਪੀਟਲਜ਼ 9 ਮੈਚਾਂ ਵਿੱਚ 4 ਜਿੱਤਾਂ ਨਾਲ 8 ਅੰਕਾਂ 'ਤੇ ਪਹੁੰਚ ਗਈ ਹੈ। ਟੀਮ ਦਾ ਨੈੱਟ ਰਨ ਰੇਟ ਹਾਲੇ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

Leave a comment