ਭਾਰਤ ਅਤੇ ਪਾਕਿਸਤਾਨ ਇੱਕੋ ਦਿਨ ਦੋ ਵੱਖ-ਵੱਖ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿੱਚ ਆਮਨੇ-ਸਾਮਨੇ ਹੋਣਗੇ। 15 ਫਰਵਰੀ 2026 ਨੂੰ T20 ਵਰਲਡ ਕੱਪ 2026 ਅਤੇ ਏਸ਼ੀਆ ਕੱਪ ਰਾਈਜ਼ਿੰਗ ਸਟਾਰਜ਼ 2026 ਅਧੀਨ ਭਾਰਤ–ਪਾਕਿਸਤਾਨ ਦੇ ਦੋ ਅਲੱਗ-ਅਲੱਗ ਮੈਚ ਤੈਅ ਕੀਤੇ ਗਏ ਹਨ।
T20 ਵਰਲਡ ਕੱਪ 2026 ਦੀ ਸ਼ੁਰੂਆਤ 7 ਫਰਵਰੀ ਤੋਂ ਹੋਵੇਗੀ। ਇਹ ਟੂਰਨਾਮੈਂਟ ਭਾਰਤ ਅਤੇ ਸ਼੍ਰੀਲੰਕਾ ਦੀ ਸਾਂਝੀ ਮੇਜ਼ਬਾਨੀ ਹੇਠ ਆਯੋਜਿਤ ਕੀਤਾ ਜਾਵੇਗਾ। ਇਸ ਟੂਰਨਾਮੈਂਟ ਅਧੀਨ ਭਾਰਤ ਅਤੇ ਪਾਕਿਸਤਾਨ ਦਰਮਿਆਨ ਮੈਚ 15 ਫਰਵਰੀ 2026 ਨੂੰ ਕੋਲੰਬੋ ਸਥਿਤ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਸ਼ਾਮ 7 ਵਜੇ ਤੋਂ ਖੇਡਿਆ ਜਾਵੇਗਾ।
ਉਸੇ ਦਿਨ ਏਸ਼ੀਆ ਕੱਪ ਰਾਈਜ਼ਿੰਗ ਸਟਾਰਜ਼ 2026 ਅਧੀਨ ਵੀ ਭਾਰਤ ਅਤੇ ਪਾਕਿਸਤਾਨ ਦਰਮਿਆਨ ਇੱਕ ਹੋਰ ਮੈਚ ਹੋਵੇਗਾ। ਇਹ ਟੂਰਨਾਮੈਂਟ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਮੁਕਾਬਲੇ ਵਿੱਚ ਯੁਵਾ ਅਤੇ ਮਹਿਲਾ ਕ੍ਰਿਕਟਰਾਂ ਦੀ ਭਾਗੀਦਾਰੀ ਹੋਵੇਗੀ। ਦੋਵੇਂ ਮੈਚ ਵੱਖ-ਵੱਖ ਸਮਿਆਂ ’ਤੇ ਹੋਣ ਕਰਕੇ ਦਰਸ਼ਕ ਦੋਹਾਂ ਮੈਚਾਂ ਨੂੰ ਦੇਖ ਸਕਣਗੇ।
ਏਸ਼ੀਆ ਕੱਪ ਰਾਈਜ਼ਿੰਗ ਸਟਾਰਜ਼ 2026 ਵਿੱਚ ਕੁੱਲ ਅੱਠ ਟੀਮਾਂ ਭਾਗ ਲੈਣਗੀਆਂ। ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਗਰੁੱਪ ਏ ਵਿੱਚ ਭਾਰਤ ਏ, ਪਾਕਿਸਤਾਨ ਏ, ਯੂਏਈ ਅਤੇ ਨੇਪਾਲ ਸ਼ਾਮਲ ਹਨ। ਗਰੁੱਪ ਬੀ ਵਿੱਚ ਬੰਗਲਾਦੇਸ਼ ਏ, ਸ਼੍ਰੀਲੰਕਾ ਏ, ਮਲੇਸ਼ੀਆ ਅਤੇ ਮੇਜ਼ਬਾਨ ਥਾਈਲੈਂਡ ਹਨ।
T20 ਵਰਲਡ ਕੱਪ 2026 ਅਧੀਨ ਭਾਰਤ–ਪਾਕਿਸਤਾਨ ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਏਸ਼ੀਆ ਕੱਪ ਰਾਈਜ਼ਿੰਗ ਸਟਾਰਜ਼ ਅਧੀਨ ਭਾਰਤ ਏ ਅਤੇ ਪਾਕਿਸਤਾਨ ਏ ਦਰਮਿਆਨ ਮੈਚ ਦੁਪਹਿਰ 12:30 ਵਜੇ ਖੇਡਿਆ ਜਾਵੇਗਾ।
ਵੂਮੈਨਜ਼ ਰਾਈਜ਼ਿੰਗ ਸਟਾਰਜ਼ ਏਸ਼ੀਆ ਕੱਪ 2026 ਦੇ ਸ਼ੈਡਿਊਲ ਅਨੁਸਾਰ 13 ਫਰਵਰੀ ਨੂੰ ਪਾਕਿਸਤਾਨ ਏ ਵਿਰੁੱਧ ਨੇਪਾਲ ਸਵੇਰੇ 8:30 ਵਜੇ ਅਤੇ ਭਾਰਤ ਏ ਵਿਰੁੱਧ ਯੂਏਈ ਦੁਪਹਿਰ 12:30 ਵਜੇ ਮੈਚ ਹੋਵੇਗਾ। 14 ਫਰਵਰੀ ਨੂੰ ਮਲੇਸ਼ੀਆ ਵਿਰੁੱਧ ਥਾਈਲੈਂਡ ਸਵੇਰੇ 8:30 ਵਜੇ ਅਤੇ ਬੰਗਲਾਦੇਸ਼ ਏ ਵਿਰੁੱਧ ਸ਼੍ਰੀਲੰਕਾ ਏ ਦੁਪਹਿਰ 12:30 ਵਜੇ ਖੇਡ ਹੋਵੇਗੀ।
15 ਫਰਵਰੀ ਨੂੰ ਯੂਏਈ ਵਿਰੁੱਧ ਨੇਪਾਲ ਸਵੇਰੇ 8:30 ਵਜੇ ਅਤੇ ਭਾਰਤ ਏ ਵਿਰੁੱਧ ਪਾਕਿਸਤਾਨ ਏ ਦੁਪਹਿਰ 12:30 ਵਜੇ ਮੈਚ ਹੋਵੇਗਾ। 16 ਫਰਵਰੀ ਨੂੰ ਸ਼੍ਰੀਲੰਕਾ ਏ ਵਿਰੁੱਧ ਮਲੇਸ਼ੀਆ ਸਵੇਰੇ 8:30 ਵਜੇ ਅਤੇ ਬੰਗਲਾਦੇਸ਼ ਏ ਵਿਰੁੱਧ ਥਾਈਲੈਂਡ ਦੁਪਹਿਰ 12:30 ਵਜੇ ਮੈਚ ਖੇਡਿਆ ਜਾਵੇਗਾ।
17 ਫਰਵਰੀ ਨੂੰ ਭਾਰਤ ਏ ਵਿਰੁੱਧ ਨੇਪਾਲ ਸਵੇਰੇ 8:30 ਵਜੇ ਅਤੇ ਪਾਕਿਸਤਾਨ ਏ ਵਿਰੁੱਧ ਯੂਏਈ ਦੁਪਹਿਰ 12:30 ਵਜੇ ਮੈਚ ਹੋਵੇਗਾ। 18 ਫਰਵਰੀ ਨੂੰ ਬੰਗਲਾਦੇਸ਼ ਏ ਵਿਰੁੱਧ ਮਲੇਸ਼ੀਆ ਸਵੇਰੇ 8:30 ਵਜੇ ਅਤੇ ਸ਼੍ਰੀਲੰਕਾ ਏ ਵਿਰੁੱਧ ਥਾਈਲੈਂਡ ਦੁਪਹਿਰ 12:30 ਵਜੇ ਮੈਚ ਹੋਵੇਗਾ।
20 ਫਰਵਰੀ ਨੂੰ ਸੈਮੀਫਾਈਨਲ 1 ਸਵੇਰੇ 8:30 ਵਜੇ ਅਤੇ ਸੈਮੀਫਾਈਨਲ 2 ਦੁਪਹਿਰ 12:30 ਵਜੇ ਖੇਡੇ ਜਾਣਗੇ। ਫਾਈਨਲ ਮੈਚ 22 ਫਰਵਰੀ ਨੂੰ ਦੁਪਹਿਰ 12:30 ਵਜੇ ਹੋਵੇਗਾ।






