JEE Advanced 2026 ਲਈ ਟੌਪ 2.5 ਲੱਖ ਰੈਂਕ, ਉਮਰ ਸੀਮਾ, ਕੋਸ਼ਿਸ਼ ਹੱਦ ਅਤੇ 12ਵੀਂ ਦੀਆਂ ਸ਼ਰਤਾਂ ਲਾਜ਼ਮੀ

JEE Advanced 2026 ਲਈ ਟੌਪ 2.5 ਲੱਖ ਰੈਂਕ, ਉਮਰ ਸੀਮਾ, ਕੋਸ਼ਿਸ਼ ਹੱਦ ਅਤੇ 12ਵੀਂ ਦੀਆਂ ਸ਼ਰਤਾਂ ਲਾਜ਼ਮੀ

JEE Advanced 2026 ਵਿੱਚ ਸ਼ਾਮਿਲ ਹੋਣ ਲਈ ਸਿਰਫ਼ JEE Main ਦਾ ਸਕੋਰ ਕਾਫ਼ੀ ਨਹੀਂ ਹੋਵੇਗਾ। ਭਾਰਤੀ ਪ੍ਰੌਦਯੋਗਿਕ ਸੰਸਥਾਵਾਂ ਅਤੇ ਭਾਰਤੀ ਵਿਗਿਆਨ ਸੰਸਥਾ ਬੈਂਗਲੁਰੂ ਵਿੱਚ ਦਾਖਲੇ ਦੀ ਇੱਛਾ ਰੱਖਣ ਵਾਲੇ ਉਮੀਦਵਾਰਾਂ ਨੂੰ ਨਿਰਧਾਰਤ ਰੈਂਕ ਸੀਮਾ, ਉਮਰ ਸੀਮਾ, ਕੋਸ਼ਿਸ਼ਾਂ ਦੀ ਹੱਦ ਅਤੇ 12ਵੀਂ ਜਮਾਤ ਨਾਲ ਸੰਬੰਧਿਤ ਸਾਰੀਆਂ ਸ਼ਰਤਾਂ ਪੂਰੀਆਂ ਕਰਨੀਅਾਂ ਪੈਣਗੀਆਂ।

ਇਹ ਪ੍ਰੀਖਿਆ JEE Main 2026 ਦੇ ਨਤੀਜਿਆਂ ਦੇ ਆਧਾਰ 'ਤੇ ਕਰਵਾਈ ਜਾਵੇਗੀ, ਪਰ ਸਿਰਫ਼ ਟੌਪ 2.5 ਲੱਖ ਰੈਂਕ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਹੀ ਭਾਗ ਲੈਣ ਦੀ ਇਜਾਜ਼ਤ ਹੋਵੇਗੀ। ਚੋਣ ਪ੍ਰਕਿਰਿਆ ਸ਼੍ਰੇਣੀਵਾਰ ਰਾਖਵਾਂਕਰਨ ਨੀਤੀ ਅਨੁਸਾਰ ਕੀਤੀ ਜਾਵੇਗੀ, ਜਿਸ ਵਿੱਚ ਜਨਰਲ, EWS, OBC, SC ਅਤੇ ST ਸਾਰੀਆਂ ਸ਼੍ਰੇਣੀਆਂ ਸ਼ਾਮਲ ਹਨ।

JEE Main 2026 ਵਿੱਚ ਲਗਭਗ 13 ਲੱਖ ਤੋਂ ਵੱਧ ਉਮੀਦਵਾਰ ਸ਼ਾਮਿਲ ਹੋਏ ਹਨ। ਨਿਯਮਾਂ ਅਨੁਸਾਰ ਟੌਪ 2.5 ਲੱਖ ਉਮੀਦਵਾਰਾਂ ਦੀ ਸੂਚੀ ਸਿਰਫ਼ ਕੁੱਲ ਮੇਰਿਟ ਦੇ ਆਧਾਰ 'ਤੇ ਨਹੀਂ ਬਣਾਈ ਜਾਂਦੀ, ਸਗੋਂ ਸੰਵੈਧਾਨਕ ਰਾਖਵਾਂਕਰਨ ਦੇ ਅਨੁਪਾਤ ਅਨੁਸਾਰ ਤਿਆਰ ਕੀਤੀ ਜਾਂਦੀ ਹੈ। ਇਸ ਕਰਕੇ ਹਰ ਸ਼੍ਰੇਣੀ ਲਈ ਵੱਖ-ਵੱਖ ਕਟਆਫ਼ ਲਾਗੂ ਹੁੰਦੀ ਹੈ।

JEE Advanced 2026 ਲਈ ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 25 ਸਾਲ ਨਿਰਧਾਰਤ ਕੀਤੀ ਗਈ ਹੈ। ਰਾਖਵੇਂ ਵਰਗਾਂ ਦੇ ਉਮੀਦਵਾਰਾਂ ਨੂੰ ਉਮਰ ਸੀਮਾ ਵਿੱਚ ਪੰਜ ਸਾਲ ਦੀ ਛੂਟ ਮਿਲੇਗੀ। ਉਮਰ ਦੀ ਗਣਨਾ ਅਧਿਕਾਰਿਕ ਕਟਆਫ਼ ਤਾਰੀਖ ਦੇ ਅਧਾਰ 'ਤੇ ਕੀਤੀ ਜਾਵੇਗੀ।

ਕੋਸ਼ਿਸ਼ਾਂ ਸੰਬੰਧੀ ਨਿਯਮ ਅਨੁਸਾਰ ਕੋਈ ਵੀ ਉਮੀਦਵਾਰ JEE Advanced ਵੱਧ ਤੋਂ ਵੱਧ ਦੋ ਵਾਰ ਹੀ ਦੇ ਸਕੇਗਾ ਅਤੇ ਇਹ ਦੋਵੇਂ ਕੋਸ਼ਿਸ਼ਾਂ ਲਗਾਤਾਰ ਦੋ ਸਾਲਾਂ ਵਿੱਚ ਹੋਣੀਅਾਂ ਲਾਜ਼ਮੀ ਹਨ। ਵਿਚਕਾਰ ਅੰਤਰ ਹੋਣ 'ਤੇ ਤੀਜੀ ਕੋਸ਼ਿਸ਼ ਦੀ ਇਜਾਜ਼ਤ ਨਹੀਂ ਮਿਲੇਗੀ।

ਅਕਾਦਮਿਕ ਯੋਗਤਾ ਵਜੋਂ ਉਮੀਦਵਾਰਾਂ ਨੇ 12ਵੀਂ ਜਮਾਤ ਵਿੱਚ ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਗਣਿਤ ਵਿਸ਼ੇ ਪੜ੍ਹੇ ਹੋਣੇ ਚਾਹੀਦੇ ਹਨ। ਨਾਲ ਹੀ 12ਵੀਂ ਬੋਰਡ ਪ੍ਰੀਖਿਆ ਪਿਛਲੇ ਦੋ ਸਾਲਾਂ ਵਿੱਚ ਪਾਸ ਕੀਤੀ ਹੋਣੀ ਲਾਜ਼ਮੀ ਹੈ, ਜਿਸ ਵਿੱਚ ਮੌਜੂਦਾ ਸਾਲ ਵੀ ਸ਼ਾਮਲ ਹੈ।

ਜਿਨ੍ਹਾਂ ਉਮੀਦਵਾਰਾਂ ਨੇ ਪਹਿਲਾਂ ਹੀ JEE Advanced ਦੇ ਜ਼ਰੀਏ ਕਿਸੇ IIT ਵਿੱਚ ਦਾਖਲਾ ਲਿਆ ਹੋਇਆ ਹੈ, ਉਹ ਮੁੜ ਇਸ ਪ੍ਰੀਖਿਆ ਵਿੱਚ ਸ਼ਾਮਿਲ ਨਹੀਂ ਹੋ ਸਕਣਗੇ, ਭਾਵੇਂ ਉਹਨਾਂ ਨੇ ਕੋਰਸ ਪੂਰਾ ਕੀਤਾ ਹੋਵੇ ਜਾਂ ਨਹੀਂ। ਹਾਲਾਂਕਿ JoSAA ਕਾਊਂਸਲਿੰਗ ਦੇ ਆਖਰੀ ਦੌਰ ਤੋਂ ਪਹਿਲਾਂ ਸੀਟ ਛੱਡਣ ਵਾਲੇ ਉਮੀਦਵਾਰਾਂ ਨੂੰ ਇੱਕ ਵਾਰ ਮੁੜ ਮੌਕਾ ਦਿੱਤਾ ਜਾ ਸਕਦਾ ਹੈ।

Leave a comment