ਖੋਏ ਕਾਜੂ ਬੇਸਨ ਦੇ ਲੱਡੂ ਕਿਵੇਂ ਬਣਾਉਣੇ ਹਨ? How to make khoya cashew gram flour laddoo?
ਜੇਕਰ ਤੁਸੀਂ ਲੱਡੂ ਜਿਆਦਾ ਪਸੰਦ ਕਰਦੇ ਹੋ, ਤਾਂ ਘਰ 'ਚ ਹੀ ਬਣਾਓ ਖੋਏ ਕਾਜੂ ਬੇਸਨ ਦੇ ਲੱਡੂ (cashew Besan Laddu)। ਇਹ ਖਾਣ 'ਚ ਬਹੁਤ ਸੁਆਦੀ ਹੁੰਦੇ ਹਨ ਅਤੇ ਬਣਾਉਣ 'ਚ ਬਹੁਤ ਹੀ ਆਸਾਨ ਹਨ। ਆਓ, ਇਸ ਦੀ ਰੈਸੀਪੀ ਦੇਖਦੇ ਹਾਂ।
ਜ਼ਰੂਰੀ ਸਮੱਗਰੀ Necessary ingredients
25 ਕਾਜੂ, ਬਾਰੀਕ ਪੀਸੇ ਹੋਏ
ਇੱਕ ਕੱਪ ਬੇਸਨ
ਇੱਕ ਕੱਪ ਖੋਆ/ਮਾਵਾ
ਇੱਕ ਚੌਥਾਈ ਕੱਪ ਘਿਓ
ਆਧਾ ਕੱਪ ਪੀਸੀ ਹੋਈ ਸ਼ੱਕਰ
ਇੱਕ ਛੋਟਾ ਚਮਚਾ ਇਲਾਇਚੀ ਪਾਊਡਰ
ਬਣਾਉਣ ਦਾ ਤਰੀਕਾ Recipe
ਇੱਕ ਨਾਨ-ਸਟਿੱਕ ਪੈਨ 'ਚ ਘਿਓ ਗਰਮ ਕਰੋ।
ਫਿਰ ਇਸ 'ਚ ਬੇਸਨ ਪਾ ਕੇ ਹਲਕਾ ਭੂਰਾ ਹੋਣ ਤੱਕ ਭੁਨੋ, ਜਾਂ ਫਿਰ ਜਦੋਂ ਤੱਕ ਇਸ ਤੋਂ ਸੁਗੰਧ ਨਾ ਆਉਣ ਲੱਗੇ।
ਇਸ ਤੋਂ ਬਾਅਦ ਇਸ 'ਚ ਖੋਆ ਪਾ ਕੇ ਲਗਾਤਾਰ ਹਿਲਾਉਂਦੇ ਰਹੋ। ਜਦੋਂ ਖੋਆ ਬੇਸਨ 'ਚ ਚੰਗੀ ਤਰ੍ਹਾਂ ਮਿਲ ਜਾਵੇ, ਤਾਂ ਹਰੀ ਇਲਾਇਚੀ ਪਾਊਡਰ ਪਾ ਕੇ ਮਿਲਾਓ।
ਹੁਣ ਗੈਸ ਬੰਦ ਕਰ ਦਿਓ ਅਤੇ ਮਿਸ਼ਰਣ ਨੂੰ ਇੱਕ ਬਾਊਲ 'ਚ ਕੱਢ ਲਓ।
ਇਸ 'ਚ ਸ਼ੱਕਰ ਪਾਊਡਰ ਮਿਲਾਓ ਅਤੇ ਚੰਗੀ ਤਰ੍ਹਾਂ ਮਿਲਾ ਕੇ ਲੱਡੂ ਬਣਾ ਲਓ।
ਲੱਡੂ ਬਣਾ ਕੇ ਇਸਨੂੰ ਠੰਢੀ ਜਗ੍ਹਾ 'ਤੇ ਰੱਖੋ। ਲੱਡੂਆਂ ਨੂੰ ਜ਼ਿਆਦਾ ਦਿਨਾਂ ਲਈ ਰੱਖਣਾ ਥੋੜਾ ਮੁਸ਼ਕਲ ਹੋਵੇਗਾ, ਕਿਉਂਕਿ ਇਸ 'ਚ ਖੋਆ ਪਾਇਆ ਗਿਆ ਹੈ। ਇਸ ਨਾਲ ਲੱਡੂ ਖਰਾਬ ਹੋ ਸਕਦੇ ਹਨ।