ਮਣੀਪੁਰ ਦੇ ਮੁੱਖ ਮੰਤਰੀ ਐਨ. ਬੀਰੇਨ ਸਿੰਘ ਨੇ ਰਾਜ ਵਿੱਚ ਚੱਲ ਰਹੇ ਹੰਗਾਮੇ ਅਤੇ ਅਸ਼ਾਂਤੀ ਉੱਤੇ ਦੁੱਖ ਪ੍ਰਗਟ ਕਰਦਿਆਂ ਕਿਹਾ, "ਮੈਨੂੰ ਸੱਚਮੁੱਚ ਪਛਤਾਵਾ ਹੈ ਅਤੇ ਮੈਂ ਮੁਆਫ਼ੀ ਮੰਗਣਾ ਚਾਹੁੰਦਾ ਹਾਂ।" ਉਨ੍ਹਾਂ ਆਪਣੀਆਂ ਉਮੀਦਾਂ ਪ੍ਰਗਟ ਕਰਦਿਆਂ ਕਿਹਾ ਕਿ 2025 ਦਾ ਨਵਾਂ ਸਾਲ ਰਾਜ ਵਿੱਚ ਸਧਾਰਣ ਸਥਿਤੀ ਅਤੇ ਸ਼ਾਂਤੀ ਬਹਾਲ ਕਰੇਗਾ।
ਮਣੀਪੁਰ ਦੇ ਮੁੱਖ ਮੰਤਰੀ ਐਨ. ਬੀਰੇਨ ਸਿੰਘ ਨੇ ਰਾਜ ਵਿੱਚ ਪਿਛਲੇ ਕੁਝ ਸਮੇਂ ਤੋਂ ਜਾਰੀ ਹਿੰਸਾ ਅਤੇ ਅਸ਼ਾਂਤੀ ਲਈ ਜਨਤਕ ਤੌਰ 'ਤੇ ਮੁਆਫ਼ੀ ਮੰਗੀ ਹੈ। ਉਨ੍ਹਾਂ ਸਾਲ 2024 ਨੂੰ ਬਦਕਿਸਮਤੀ ਵਾਲਾ ਦੱਸਦਿਆਂ ਕਿਹਾ ਕਿ 3 ਮਈ 2023 ਤੋਂ ਹੁਣ ਤੱਕ ਹੋਈਆਂ ਘਟਨਾਵਾਂ ਲਈ ਉਨ੍ਹਾਂ ਨੂੰ ਡੂੰਘਾ ਪਛਤਾਵਾ ਹੈ। ਉਨ੍ਹਾਂ ਕਿਹਾ, "ਮੈਨੂੰ ਸੱਚਮੁੱਚ ਪਛਤਾਵਾ ਹੈ ਅਤੇ ਮੈਂ ਮੁਆਫ਼ੀ ਮੰਗਣਾ ਚਾਹੁੰਦਾ ਹਾਂ।" ਉਨ੍ਹਾਂ ਆਪਣੀਆਂ ਉਮੀਦਾਂ ਪ੍ਰਗਟ ਕਰਦਿਆਂ ਕਿਹਾ ਕਿ 2025 ਦਾ ਨਵਾਂ ਸਾਲ ਰਾਜ ਵਿੱਚ ਸਧਾਰਣ ਸਥਿਤੀ ਅਤੇ ਸ਼ਾਂਤੀ ਬਹਾਲ ਕਰੇਗਾ।
ਮੁੱਖ ਮੰਤਰੀ ਨੇ ਜਨਤਾ ਤੋਂ ਮੰਗੀ ਮੁਆਫ਼ੀ
ਮੁੱਖ ਮੰਤਰੀ ਨੇ ਕਿਹਾ, "ਇਹ ਪੂਰਾ ਸਾਲ ਬਹੁਤ ਬਦਕਿਸਮਤੀ ਵਾਲਾ ਰਿਹਾ ਹੈ। ਮੈਨੂੰ ਅਫ਼ਸੋਸ ਹੈ ਅਤੇ ਮੈਂ 3 ਮਈ ਤੋਂ ਲੈ ਕੇ ਹੁਣ ਤੱਕ ਰਾਜ ਦੇ ਲੋਕਾਂ ਤੋਂ ਮੁਆਫ਼ੀ ਮੰਗਣਾ ਚਾਹੁੰਦਾ ਹਾਂ। ਕਈ ਲੋਕਾਂ ਨੇ ਆਪਣੇ ਪਿਆਰਿਆਂ ਨੂੰ ਗੁਆਇਆ ਹੈ, ਅਤੇ ਕਈਆਂ ਨੇ ਆਪਣੇ ਘਰ ਛੱਡ ਦਿੱਤੇ ਹਨ। ਮੈਨੂੰ ਸੱਚਮੁੱਚ ਇਸ ਦਾ ਡੂੰਘਾ ਦੁੱਖ ਹੈ।" ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਸ਼ਾਂਤੀ ਬਹਾਲ ਕਰਨ ਦੇ ਯਤਨਾਂ ਵਿੱਚ ਕੁਝ ਤਰੱਕੀ ਹੋਈ ਹੈ, ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਨਵਾਂ ਸਾਲ 2025 ਰਾਜ ਵਿੱਚ ਸਧਾਰਣ ਸਥਿਤੀ ਅਤੇ ਸ਼ਾਂਤੀ ਵਾਪਸ ਲਿਆਵੇਗਾ।
ਸੀਐਮ ਬੀਰੇਨ ਸਿੰਘ ਨੇ ਸਾਰੇ ਭਾਈਚਾਰਿਆਂ ਤੋਂ ਅਪੀਲ ਕਰਦਿਆਂ ਕਿਹਾ, "ਜੋ ਹੋਇਆ ਸੋ ਹੋਇਆ। ਸਾਨੂੰ ਹੁਣ ਪਿਛਲੀਆਂ ਗ਼ਲਤੀਆਂ ਨੂੰ ਭੁੱਲ ਕੇ ਇੱਕ ਨਵੇਂ ਜੀਵਨ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਸਾਨੂੰ ਇੱਕ ਸ਼ਾਂਤਮਈ ਅਤੇ ਸਮੁੰਦਰ ਮਣੀਪੁਰ ਦੇ ਨਿਰਮਾਣ ਲਈ ਮਿਲ ਕੇ ਕੰਮ ਕਰਨਾ ਹੋਵੇਗਾ।"
ਮੁੱਖ ਮੰਤਰੀ ਐਨ. ਬੀਰੇਨ ਸਿੰਘ ਨੇ ਕਿਹਾ
ਮਣੀਪੁਰ ਦੇ ਮੁੱਖ ਮੰਤਰੀ ਐਨ. ਬੀਰੇਨ ਸਿੰਘ ਨੇ ਰਾਜ ਵਿੱਚ ਹਿੰਸਾ ਨਾਲ ਜੁੜੇ ਅੰਕੜੇ ਅਤੇ ਸਰਕਾਰ ਦੇ ਯਤਨਾਂ ਨੂੰ ਸਾਂਝਾ ਕਰਦਿਆਂ ਕਿਹਾ ਕਿ ਹੁਣ ਤੱਕ ਲਗਪਗ 200 ਲੋਕ ਮਾਰੇ ਗਏ ਹਨ, ਅਤੇ ਇਸ ਦੌਰਾਨ ਲਗਪਗ 12,247 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ 625 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਅਤੇ ਸੁਰੱਖਿਆ ਬਲਾਂ ਨੇ ਲਗਪਗ 5,600 ਹਥਿਆਰ ਅਤੇ 35,000 ਗੋਲਾ-ਬਾਰੂਦ ਬਰਾਮਦ ਕੀਤੇ ਹਨ, ਜਿਨ੍ਹਾਂ ਵਿੱਚ ਵਿਸਫੋਟਕ ਸਮੱਗਰੀ ਵੀ ਸ਼ਾਮਲ ਹੈ।
ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ ਨੇ ਸਥਿਤੀ ਨੂੰ ਕਾਬੂ ਵਿੱਚ ਲਿਆਉਣ ਅਤੇ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਹਨ। ਉਨ੍ਹਾਂ ਕਿਹਾ, "ਕੇਂਦਰ ਸਰਕਾਰ ਨੇ ਵਿਸਥਾਪਿਤ ਪਰਿਵਾਰਾਂ ਦੀ ਮਦਦ ਲਈ ਕਾਫ਼ੀ ਸੁਰੱਖਿਆ ਕਰਮੀ ਅਤੇ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ। ਵਿਸਥਾਪਿਤ ਵਿਅਕਤੀਆਂ ਲਈ ਨਵੇਂ ਘਰਾਂ ਦੇ ਨਿਰਮਾਣ ਲਈ ਵੀ ਕਾਫ਼ੀ ਫੰਡ ਮੁਹੱਈਆ ਕਰਵਾਏ ਗਏ ਹਨ।"