NTPC Assistant Officer Recruitment 2026: Corporate Communication ਦੀਆਂ 15 ਅਸਾਮੀਆਂ ਲਈ ਅਰਜ਼ੀ ਸ਼ੁਰੂ, ਤਨਖਾਹ ₹1.20 ਲੱਖ ਤੱਕ

NTPC Limited ਨੇ Assistant Officer (Corporate Communication) ਦੀਆਂ 15 ਅਸਾਮੀਆਂ ਲਈ ਭਰਤੀ ਵਾਸਤੇ ਅਰਜ਼ੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਯੋਗ ਉਮੀਦਵਾਰ 5 ਅਕਤੂਬਰ 2026 ਤੱਕ ਅਰਜ਼ੀ ਦੇ ਸਕਦੇ ਹਨ। ਅਹੁਦੇ ਲਈ ਵੱਧ ਤੋਂ ਵੱਧ ਉਮਰ 29 ਸਾਲ ਅਤੇ ਤਨਖਾਹ ਸਕੇਲ ₹30,000 ਤੋਂ ₹1,20,000 ਤੱਕ ਨਿਰਧਾਰਤ ਹੈ।

ਨਵੀਂ ਦਿੱਲੀ: NTPC Limited ਨੇ Assistant Officer (Corporate Communication) ਦੀਆਂ 15 ਅਸਾਮੀਆਂ ਲਈ ਭਰਤੀ ਵਾਸਤੇ ਅਰਜ਼ੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਅਹੁਦੇ ਲਈ ਪਹਿਲਾਂ ਦਾ ਕੰਮ ਦਾ ਤਜਰਬਾ ਲਾਜ਼ਮੀ ਨਹੀਂ ਹੈ। ਯੋਗ ਉਮੀਦਵਾਰ 5 ਅਕਤੂਬਰ 2026 ਤੱਕ NTPC ਦੀ ਅਧਿਕਾਰਤ ਵੈੱਬਸਾਈਟ ਰਾਹੀਂ ਆਨਲਾਈਨ ਅਰਜ਼ੀ ਦੇ ਸਕਦੇ ਹਨ। ਚੁਣੇ ਗਏ ਉਮੀਦਵਾਰਾਂ ਨੂੰ ₹30,000 ਤੋਂ ₹1,20,000 ਤੱਕ ਤਨਖਾਹ ਮਿਲੇਗੀ।

NTPC Assistant Officer ਅਹੁਦੇ ਲਈ ਯੋਗਤਾ

ਇਸ ਭਰਤੀ ਲਈ ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਵਿਸ਼ੇ ਵਿੱਚ ਘੱਟੋ-ਘੱਟ 60 ਫੀਸਦੀ ਅੰਕਾਂ ਨਾਲ ਫੁੱਲ-ਟਾਈਮ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ, Mass Communication, Journalism, Advertising and Mass Communication, Public Relations ਜਾਂ ਸੰਬੰਧਿਤ Combination ਵਿੱਚ 2 ਸਾਲ ਦੀ ਫੁੱਲ-ਟਾਈਮ ਪੋਸਟ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਟ ਡਿਪਲੋਮਾ ਲਾਜ਼ਮੀ ਹੈ। ਸੰਬੰਧਿਤ ਯੋਗਤਾ ਵਿੱਚ ਵੀ ਘੱਟੋ-ਘੱਟ 60 ਫੀਸਦੀ ਅੰਕ ਨਿਰਧਾਰਤ ਹਨ।

ਉਮੀਦਵਾਰ ਦੀ ਵੱਧ ਤੋਂ ਵੱਧ ਉਮਰ 29 ਸਾਲ ਹੋਣੀ ਚਾਹੀਦੀ ਹੈ। ਰਾਖਵੇਂ ਵਰਗ ਦੇ ਉਮੀਦਵਾਰਾਂ ਨੂੰ ਨਿਯਮਾਂ ਅਨੁਸਾਰ ਉੱਪਰੀ ਉਮਰ ਸੀਮਾ ਵਿੱਚ ਛੋਟ ਦਿੱਤੀ ਜਾਵੇਗੀ। SC ਅਤੇ ST ਉਮੀਦਵਾਰਾਂ ਨੂੰ 5 ਸਾਲ, OBC ਉਮੀਦਵਾਰਾਂ ਨੂੰ 3 ਸਾਲ ਅਤੇ PwBD ਸ਼੍ਰੇਣੀ ਦੇ ਉਮੀਦਵਾਰਾਂ ਨੂੰ 10 ਸਾਲ ਤੱਕ ਦੀ ਛੋਟ ਦਾ ਪ੍ਰਬੰਧ ਹੈ।

Assistant Officer ਅਹੁਦੇ ਲਈ ₹1.20 ਲੱਖ ਤੱਕ ਤਨਖਾਹ

Assistant Officer (Corporate Communication) ਅਹੁਦੇ ਲਈ E0/IDA ਦੇ ਤਹਿਤ ₹30,000 ਤੋਂ ₹1,20,000 ਤੱਕ ਦਾ ਤਨਖਾਹ ਸਕੇਲ ਨਿਰਧਾਰਤ ਕੀਤਾ ਗਿਆ ਹੈ। ਇਹ ਨਿਯਮਤ ਅਹੁਦਾ ਹੈ ਅਤੇ ਕੰਟਰੈਕਚੁਅਲ ਪੋਸਟ ਨਹੀਂ ਹੈ। ਤਨਖਾਹ ਤੋਂ ਇਲਾਵਾ ਚੁਣੇ ਗਏ ਉਮੀਦਵਾਰਾਂ ਨੂੰ ਨਿਯਮਾਂ ਅਨੁਸਾਰ ਹੋਰ ਭੱਤੇ ਅਤੇ ਸਹੂਲਤਾਂ ਵੀ ਮਿਲਣਗੀਆਂ।

ਨਿਯੁਕਤੀ ਤੋਂ ਪਹਿਲਾਂ ਉਮੀਦਵਾਰਾਂ ਦਾ ਮੈਡੀਕਲ ਟੈਸਟ NTPC ਦੇ ਮੈਡੀਕਲ ਬੋਰਡ ਜਾਂ ਅਧਿਕਾਰਤ ਮੈਡੀਕਲ ਅਫਸਰ ਰਾਹੀਂ ਕੀਤਾ ਜਾਵੇਗਾ। ਮੈਡੀਕਲ ਫਿਟਨੈੱਸ ਨਾਲ ਸਬੰਧਤ ਫੈਸਲਾ ਨਿਰਧਾਰਤ ਪ੍ਰਕਿਰਿਆ ਅਨੁਸਾਰ ਲਿਆ ਜਾਵੇਗਾ ਅਤੇ ਸਿਹਤ ਮਾਪਦੰਡਾਂ ਵਿੱਚ ਛੋਟ ਦਾ ਕੋਈ ਪ੍ਰਬੰਧ ਨਹੀਂ ਹੈ।

CBT ਅਤੇ ਇੰਟਰਵਿਊ ਰਾਹੀਂ ਚੋਣ

NTPC ਦੀ ਭਰਤੀ ਪ੍ਰਕਿਰਿਆ ਵਿੱਚ ਉਮੀਦਵਾਰਾਂ ਦੀ ਸਕ੍ਰੀਨਿੰਗ, ਸ਼ਾਰਟਲਿਸਟਿੰਗ, ਲਿਖਤੀ ਪ੍ਰੀਖਿਆ ਜਾਂ Computer Based Test ਅਤੇ ਇੰਟਰਵਿਊ ਵਿੱਚੋਂ ਨਿਰਧਾਰਤ ਪ੍ਰਕਿਰਿਆ ਅਨੁਸਾਰ ਚੋਣ ਕੀਤੀ ਜਾ ਸਕਦੀ ਹੈ। ਜੇਕਰ ਚੋਣ CBT/ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਰਾਹੀਂ ਹੁੰਦੀ ਹੈ ਤਾਂ ਟੈਸਟ ਨੂੰ 85 ਫੀਸਦੀ ਅਤੇ ਇੰਟਰਵਿਊ ਨੂੰ 15 ਫੀਸਦੀ ਵਜ਼ਨ ਦਿੱਤਾ ਜਾਵੇਗਾ। ਦੋਵਾਂ ਪੜਾਵਾਂ ਵਿੱਚ ਸਫਲ ਹੋਣਾ ਲਾਜ਼ਮੀ ਹੋਵੇਗਾ।

ਲਿਖਤੀ ਜਾਂ Computer Based Test ਵਿੱਚ Subject Knowledge Test (SKT) ਅਤੇ Executive Aptitude Test (EAT) ਸ਼ਾਮਲ ਹੋਣਗੇ। ਦੋਵਾਂ ਟੈਸਟਾਂ ਵਿੱਚ ਕੁਆਲੀਫਾਈ ਕਰਨਾ ਲਾਜ਼ਮੀ ਹੋਵੇਗਾ। ਚੁਣੇ ਗਏ ਉਮੀਦਵਾਰਾਂ ਨੂੰ NTPC ਦੇ ਕਿਸੇ ਵੀ ਦਫ਼ਤਰ, ਸਟੇਸ਼ਨ, ਪ੍ਰੋਜੈਕਟ, JV ਜਾਂ ਕੰਪਨੀ ਦੀ ਸਹਾਇਕ ਇਕਾਈ ਵਿੱਚ ਨਿਯੁਕਤ ਕੀਤਾ ਜਾ ਸਕਦਾ ਹੈ।

ਅਰਜ਼ੀ ਲਈ ਲੋੜੀਂਦੇ ਦਸਤਾਵੇਜ਼

ਆਨਲਾਈਨ ਅਰਜ਼ੀ ਦੌਰਾਨ ਉਮੀਦਵਾਰਾਂ ਨੂੰ ਆਪਣੀ 10ਵੀਂ ਦੀ ਮਾਰਕਸ਼ੀਟ, ਗ੍ਰੈਜੂਏਸ਼ਨ ਡਿਗਰੀ ਸਰਟੀਫਿਕੇਟ, ਸੰਬੰਧਿਤ ਪੋਸਟ ਗ੍ਰੈਜੂਏਸ਼ਨ ਡਿਗਰੀ ਜਾਂ ਡਿਪਲੋਮਾ ਸਰਟੀਫਿਕੇਟ ਅਤੇ ਸਾਰੇ ਸਮੈਸਟਰਾਂ ਦੀ ਮਾਰਕਸ਼ੀਟ ਜਾਂ ਟ੍ਰਾਂਸਕ੍ਰਿਪਟ ਅਪਲੋਡ ਕਰਨੀ ਹੋਵੇਗੀ।

ਰਾਖਵੇਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਸੰਬੰਧਿਤ ਜਾਤੀ ਸਰਟੀਫਿਕੇਟ ਅਤੇ ਜਿੱਥੇ ਲਾਗੂ ਹੋਵੇ, PwBD/EWS ਸਰਟੀਫਿਕੇਟ ਪੇਸ਼ ਕਰਨਾ ਹੋਵੇਗਾ। OBC-NCL ਉਮੀਦਵਾਰਾਂ ਲਈ ਕੇਂਦਰੀ ਫਾਰਮੈਟ ਵਿੱਚ ਸਰਟੀਫਿਕੇਟ ਲਾਜ਼ਮੀ ਹੋਵੇਗਾ। EWS ਉਮੀਦਵਾਰਾਂ ਨੂੰ ਨਿਰਧਾਰਤ ਫਾਰਮੈਟ ਵਿੱਚ ਵਿੱਤੀ ਸਾਲ 2026-27 ਲਈ ਵੈਧ Income and Asset Certificate ਦੇਣਾ ਹੋਵੇਗਾ।

ਯੋਗ ਉਮੀਦਵਾਰ 5 ਅਕਤੂਬਰ 2026 ਦੀ ਅਰਜ਼ੀ ਦੀ ਆਖਰੀ ਮਿਤੀ ਤੋਂ ਪਹਿਲਾਂ NTPC ਦੀ ਅਧਿਕਾਰਤ ਵੈੱਬਸਾਈਟ careers.ntpc.co.in/recruitment ਰਾਹੀਂ ਫਾਰਮ ਜਮ੍ਹਾਂ ਕਰ ਸਕਦੇ ਹਨ।

Leave a comment